ਏਸ਼ੀਆਈ ਖੇਡਾਂ ਦਾ ਆਗਾਜ਼ ਅੱਜ, ਭਾਰਤੀ ਖਿਡਾਰੀਆਂ ਦੀ ਹੋਵੇਗੀ ਅਗਨੀ ਪ੍ਰੀਖਿਆ

08/18/2018 1:40:46 PM

ਜਕਾਰਤਾ— 18ਵੀਆਂ ਏਸ਼ੀਆਈ ਖੇਡਾਂ ਦੀ ਸ਼ੁਰੂਆਤ ਸ਼ਨੀਵਾਰ ਨੂੰ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ 'ਚ ਹੋਵੇਗੀ। ਜੋਸ਼ ਨਾਲ ਭਰੇ ਯੁਵਾ ਖਿਡਾਰੀਆਂ ਅਤੇ ਕੁਝ ਤਜਰਬੇਕਾਰ ਖਿਡਾਰੀਆਂ ਦੀ ਮੌਜੂਦਗੀ ਵਿਚਾਲੇ ਭਾਰਤ ਆਪਣੀ ਦਾਅਵੇਦਾਰੀ ਪੇਸ਼ ਕਰੇਗਾ, ਪਰ ਇਹ ਖੇਡਾਂ ਭਾਰਤੀਆਂ ਲਈ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਹੋਵੇਗੀ। ਚੋਣ ਨੂੰ ਲੈ ਕੇ ਕੋਰਟ ਤਕ ਪਹੁੰਚੇ ਮਾਮਲੇ 'ਚ ਤਮਾਮ ਵਿਵਾਦਾਂ ਵਿਚਾਲੇ 804 ਮੈਂਬਰੀ ਭਾਰਤੀ ਦਲ (572 ਐਥਲੀਟ) ਇੰਡੋਨੇਸ਼ੀਆ ਪਹੁੰਚ ਚੁੱਕਾ ਹੈ।

ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ 'ਚ ਭਾਰਤੀ ਦਲ ਨੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਸੀ ਪਰ ਏਸ਼ੀਆਡ 'ਚ ਚੀਨ, ਜਾਪਾਨ ਅਤੇ ਕੋਰੀਆ ਜਿਹੇ ਬੇਹੱਦ ਮਜ਼ਬੂਤ ਦੇਸ਼ਾਂ ਦੇ ਐਥਲੀਟ ਵੀ ਮੌਜੂਦ ਹੋਣਗੇ। ਏਸ਼ੀਆਈ ਖੇਡਾਂ 'ਚ ਪੰਜਾਬ ਦੇ 56 ਖਿਡਾਰੀ ਹਿੱਸਾ ਲੈ ਰਹੇ ਹਨ। ਭਾਰਤ ਨੇ 2014 ਦੀਆਂ ਏਸ਼ੀਆਈ ਖੇਡਾਂ 'ਚ ਸਰਵਸ੍ਰੇਸ਼ਠ ਪ੍ਰਦਰਸ਼ਨ ਦੀ ਬਰਾਬਰੀ ਕੀਤੀ ਸੀ। ਚਾਰ ਸਾਲ ਪਹਿਲਾਂ ਭਾਰਤ ਨੇ 57 ਤਮਗੇ ਜਿੱਤੇ ਸਨ ਜਿਸ 'ਚ 11 ਸੋਨ ਤਮਗੇ ਸ਼ਾਮਲ ਸਨ।

ਇਨ੍ਹਾਂ ਖਿਡਾਰੀਆਂ 'ਤੇ ਉਮੀਦਾਂ ਦਾ ਭਾਰ

ਨਿਸ਼ਾਨੇਬਾਜ਼ : ਮਨੂ ਭਾਕਰ

ਪਹਿਲਵਾਨ : ਸੁਸ਼ੀਲ ਕੁਮਾਰ

ਪਹਿਲਵਾਨ : ਬਜਰੰਗ ਪੂਨੀਆ

ਪਹਿਲਵਾਨ : ਵਿਨੇਸ਼ ਫੋਗਾਟ

ਜੈਵਲਿਨ ਥ੍ਰੋਅਰ : ਨੀਰਜ ਚੋਪੜਾ

ਸਪ੍ਰਿੰਟਰ : ਹਿਮਾ ਦਾਸ

ਐਥਲੈਟਿਕਸ 'ਚ ਸੁਨਹਿਰਾ ਇਤਿਹਾਸ
ਏਸ਼ੀਆਡ 'ਚ ਭਾਰਤ ਦੇ ਐਥਲੀਟਾਂ ਨੇ ਹਮੇਸ਼ਾ ਤੋਂ ਇਤਿਹਾਸਕ ਪ੍ਰਦਰਸ਼ਨ ਕੀਤਾ ਹੈ। ਅਜੇ ਤੱਕ ਐਥਲੈਟਿਕਸ 'ਚ ਭਾਰਤ ਨੇ ਕੁੱਲ 284 ਤਮਗੇ ਜਿੱਤੇ ਹਨ।

ਬੈਡਮਿੰਟਨ 'ਚ ਐੱਸ. ਫੈਕਟਰ
ਬੈਡਮਿੰਟਨ 'ਚ ਭਾਰਤ ਨੂੰ ਪੀ.ਵੀ. ਸਿੰਧੂ ਅਤੇ ਸਾਇਨਾ ਨੇਹਵਾਲ, ਕਿਦਾਂਬੀ ਸ਼੍ਰੀਕਾਂਤ ਤੋਂ ਉਮੀਦਾਂ ਹਨ। ਸਿੰਧੂ ਫਾਈਨਲ ਦੀ ਫਿਸਲਨ ਨੂੰ ਤੋੜਨ 'ਤੇ ਨਜ਼ਰ ਲਗਾਏ ਬੈਠੀ ਹੈ। ਸਾਇਨਾ ਵੱਡੇ ਟੂਰਨਾਮੈਂਟਾਂ ਦੀ ਖਿਡਾਰਨ ਹੈ ਪਰ ਇਹ ਵੇਖਣਾ ਦਿਲਚਸਪ ਹੈ ਕਿ ਉਨ੍ਹਾਂ ਦੀ ਫਿੱਟਨੈਸ ਕਿਸ ਤਰ੍ਹਾਂ ਦੀ ਹੈ।

ਹਾਕੀ 'ਚ ਦਾਅਵੇਦਾਰੀ
ਪੁਰਸ਼ ਹਾਕੀ 'ਚ ਭਾਰਤ ਦੀ ਨਜ਼ਰ ਸੋਨ ਤਮਗਾ ਜਿੱਤ ਕੇ 2020 ਓਲੰਪਿਕ ਦੇ ਲਈ ਸਿੱਧੇ ਕੁਆਲੀਫਾਈ ਕਰਨ 'ਤੇ ਹੋਵੇਗੀ। ਹਾਲ ਹੀ 'ਚ ਭਾਰਤ ਨੇ ਚਾਂਦੀ ਦਾ ਤਮਗਾ ਜਿੱਤਿਆ ਸੀ। ਜਦਕਿ ਮਹਿਲਾ ਹਾਕੀ ਟੀਮ ਤੋਂ ਏਸ਼ੀਆਡ 'ਚ ਤਮਗਾ ਜਿੱਤਣ ਦੀ ਉਮੀਦ ਕੀਤੀ ਜਾ ਰਹੀ ਹੈ। 

ਸੁਨਹਿਰੇ ਪੰਚ ਦਾ ਇੰਤਜ਼ਾਰ
ਬਾਕਸਿੰਗ 'ਚ ਵੀ ਭਾਰਤੀ ਮੁੱਕੇਬਾਜ਼ ਤਮਗਾ ਦਾਅਵੇਦਾਰੀ ਪੇਸ਼ ਕਰਨਗੇ। ਵਿਕਾਸ ਕ੍ਰਿਸ਼ਨਨ, ਸ਼ਿਵ ਥਾਪਾ ਅਤੇ ਤੇਜ਼ੀ ਨਾਲ ਉਭਰ ਰਹੇ ਗੌਰਵ ਸੋਲੰਕੀ ਪੁਰਸ਼ਾਂ 'ਚ ਭਾਰਤ ਦੀ ਪ੍ਰਮੁੱਖ ਚੁਣੌਤੀ ਪੇਸ਼ ਕਰਨਗੇ ਜਦਕਿ ਮਹਿਲਾਵਾਂ 'ਚ ਸਰਜੂਬਾਲਾ ਦੇਵੀ ਤਮਗੇ ਦੀ ਉਮੀਦ ਹੋਵੇਗੀ।


Related News