Asia Cup : ਸੁਪਰ-4 'ਚ ਭਾਰਤ ਨੇ ਪਾਕਿ ਨੂੰ 228 ਦੌੜਾਂ ਨਾਲ ਹਰਾਇਆ, ਕੁਲਦੀਪ ਨੇ ਲਈਆਂ 5 ਵਿਕਟਾਂ

Monday, Sep 11, 2023 - 11:22 PM (IST)

Asia Cup : ਸੁਪਰ-4 'ਚ ਭਾਰਤ ਨੇ ਪਾਕਿ ਨੂੰ 228 ਦੌੜਾਂ ਨਾਲ ਹਰਾਇਆ, ਕੁਲਦੀਪ ਨੇ ਲਈਆਂ 5 ਵਿਕਟਾਂ

ਸਪੋਰਟਸ ਡੈਸਕ- ਏਸ਼ੀਆ ਕੱਪ ਦੇ ਸੁਪਰ 4 ਦਾ ਤੀਜੇ ਮੈਚ ਦੇ ਰਿਜ਼ਰਵ ਡੇ ਦਾ ਖੇਡ ਅੱਜ ਭਾਰਤ ਤੇ ਪਾਕਿਸਤਾਨ ਦਰਮਿਆਨ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ 'ਚ ਖੇਡਿਆ ਗਿਆ। ਮੈਚ 'ਚ ਭਾਰਤ ਨੇ ਪਾਕਿਸਤਾਨ ਨੂੰ 228 ਦੌੜਾਂ ਨਾਲ ਹਰਾ ਦਿੱਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਕੇ. ਐਲ. ਰਾਹੁਲ ਤੇ ਵਿਰਾਟ ਕੋਹਲੀ ਦੇ ਸ਼ਾਨਦਾਰ ਸੈਂਕੜਿਆਂ ਦੀ ਬਦੌਲਤ 50 ਓਵਰਾਂ 'ਚ 2 ਵਿਕਟਾਂ ਗੁਆ ਕੇ 356 ਦੌੜਾਂ ਬਣਾਈਆਂ ਤੇ ਪਾਕਿਸਤਾਨ ਨੂੰ ਜਿੱਤ ਲਈ 357 ਦੌੜਾਂ ਦਾ ਟੀਚਾ ਦਿੱਤਾ। ਕੇ. ਐੱਲ. ਰਾਹੁਲ ਨੇ 12 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ 111 ਦੌੜਾਂ ਜਦਕਿ ਵਿਰਾਟ ਨੇ 9 ਚੌਕੇ 3 ਛੱਕਿਆਂ ਦੀ ਮਦਦ ਨਾਲ 122 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਦੀ ਟੀਮ ਦਾ ਪ੍ਰਦਰਸ਼ਨ ਬਹੁਤ ਖਰਾਬ ਰਿਹਾ। ਪਾਕਿਸਤਾਨ ਦੀ ਟੀਮ 32 ਓਵਰਾਂ 'ਚ 8 ਵਿਕਟਾਂ ਗੁਆ ਕੇ 128 ਦੌੜਾਂ ਹੀ ਬਣਾ ਸਕੀ। ਇਸ ਤੋਂ ਬਾਅਦ ਮੈਚ ਸਮਾਪਤ ਕਰ ਦਿੱਤਾ ਗਿਆ। ਇਸ ਤਰ੍ਹਾਂ ਭਾਰਤ ਨੇ ਪਾਕਿਸਤਾਨ ਨੂੰ 228 ਦੌੜਾ ਨਾਲ ਹਰਾ ਦਿੱਤਾ।

ਪਾਕਿਸਤਾਨ ਨੂੰ ਲੱਗਾ ਸਤਵਾਂ ਝਟਕਾ, ਇਫਤਿਖਾਰ ਹੋਇਆ ਆਊਟ
ਪਾਕਿਸਤਾਨ ਨੂੰ ਸਤਵਾਂ ਝਟਕਾ ਇਫਤਿਖਾਰ ਦੇ ਆਊਟ ਹੋਣ ਨਾਲ ਲੱਗਾ। ਇਫਤਿਖਾਰ 23 ਦੌੜਾਂ ਬਣਾ ਕੁਲਦੀਪ ਯਾਦਵ ਵਲੋਂ ਆਊਟ ਹੋਇਆ।

ਪਾਕਿਸਤਾਨ ਨੂੰ ਲੱਗਾ ਛੇਵਾਂ ਝਟਕਾ, ਸ਼ਾਦਾਬ ਖਾਨ ਹੋਇਆ ਆਊਟ
ਪਾਕਿਸਤਾਨ ਨੂੰ ਛੇਵਾਂ ਝਟਕਾ ਸ਼ਾਦਾਬ ਖਾਨ ਦੇ ਆਊਟ ਹੋਣ ਨਾਲ ਲੱਗਾ। ਸ਼ਾਦਾਬ ਖਾਨ 6 ਦੌੜਾਂ ਬਣਾ ਕੁਲਦੀਪ ਯਾਦਵ ਵਲੋਂ ਆਊਟ ਹੋਏ।

ਪਾਕਿਸਤਾਨ ਨੂੰ ਲੱਗਾ ਪੰਜਵਾਂ ਝਟਕਾ, ਆਗਾ ਸਲਮਾਨ ਹੋਇਆ ਆਊਟ
ਪਾਕਿਸਤਾਨ ਨੂੰ ਪੰਜਵਾਂ ਝਟਕਾ ਆਗਾ ਸਲਮਾਨ ਦੇ ਆਊਟ ਹੋਣ ਨਾਲ ਲੱਗਾ। ਆਗਾ 23 ਦੌੜਾਂ ਬਣਾ ਕੁਲਦੀਪ ਯਾਦਵ ਵਲੋਂ ਆਊਟ ਹੋਇਆ। 

PunjabKesari

ਪਾਕਿਸਤਾਨ ਨੂੰ ਲੱਗਾ ਚੌਥਾ ਝਟਕਾ, ਫਖਰ ਜ਼ਮਾਨ ਹੋਇਆ ਆਊਟ
ਪਾਕਿਸਤਾਨ ਨੂੰ ਚੌਥਾ ਝਟਕਾ ਫਖਰ ਜ਼ਮਾਨ ਦੇ ਆਊਟ ਹੋਣ ਨਾਲ ਲੱਗਾ। ਫਖਰ 27 ਦੌੜਾਂ ਬਣਾ ਕੁਲਦੀਪ ਯਾਦਵ ਵਲੋਂ ਆਊਟ ਹੋਇਆ।

PunjabKesari

ਪਾਕਿਸਤਾਨ ਦੀ ਡਿੱਗੀ ਤੀਜੀ ਵਿਕਟ, ਮੁਹੰਮਦ ਰਿਜ਼ਵਾਨ ਹੋਇਆ ਆਊਟ
ਪਾਕਿਸਤਾਨ ਦੀ ਤੀਜੀ ਵਿਕਟ ਮੁਹੰਮਦ ਰਿਜ਼ਵਾਨ ਦੇ ਤੌਰ 'ਤੇ ਡਿੱਗੀ। ਰਿਜ਼ਵਾਨ 2 ਦੌੜਾ ਬਣਾ ਸ਼ਾਰੁਦਲ ਠਾਕੁਰ ਵਲੋਂ ਆਊਟ ਹੋਇਆ।

PunjabKesari

ਪਾਕਿਸਤਾਨ ਦੀ ਡਿੱਗੀ ਦੂਜੀ ਵਿਕਟ, ਬਾਬਰ ਆਜ਼ਮ ਹੋਇਆ ਆਊਟ
ਪਾਕਿਸਤਾਨ ਦੀ ਦੂਜੀ ਵਿਕਟ ਬਾਬਰ ਆਜ਼ਮ ਦੇ ਤੌਰ 'ਤੇ ਡਿੱਗੀ। ਬਾਬਰ 10 ਦੌੜਾਂ ਬਣਾ ਬਣਾ ਹਾਰਦਿਕ ਪੰਡਯਾ ਵਲੋਂ ਆਊਟ ਹੋਇਆ।

PunjabKesari

ਪਾਕਿਸਤਾਨ ਨੂੰ ਲੱਗਾ ਪਹਿਲਾ ਝਟਕਾ, ਇਮਾਮ ਉਲ ਹੱਕ ਹੋਇਆ ਆਊਟ
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਇਮਾਮ ਉਲ ਹੱਕ 9 ਦੌੜਾਂ ਬਣਾ ਬੁਮਰਾਹ ਵਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਿਆ।

ਇਹ ਵੀ ਪੜ੍ਹੋ : ਏਸ਼ੀਆ ਕੱਪ : ਸ਼ੁਭਮਨ-ਰੋਹਿਤ ਨੇ 11 ਮੈਚਾਂ 'ਚ ਪਾਰਟਨਰਸ਼ਿਪ 'ਚ ਬਣਾਈਆਂ 966 ਦੌੜਾਂ, ਦੇਖੋ ਅੰਕੜੇ

ਪਲੇਇੰਗ 11

ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇ. ਐੱਲ. ਰਾਹੁਲ, ਈਸ਼ਾਨ ਕਿਸ਼ਨ, ਹਾਰਦਿਕ ਪੰਡਯਾ (ਉਪ ਕਪਤਾਨ), ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ, ਮੁਹੰਮਦ ਸਿਰਾਜ

ਪਾਕਿਸਤਾਨ: ਫਖਰ ਜ਼ਮਾਨ, ਇਮਾਮ-ਉਲ-ਹੱਕ, ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜ਼ਵਾਨ (ਵਿਕਟਕੀਪਰ), ਆਗਾ ਸਲਮਾਨ, ਇਫਤਿਖਾਰ ਅਹਿਮਦ, ਸ਼ਾਦਾਬ ਖਾਨ, ਮੁਹੰਮਦ ਨਵਾਜ਼, ਸ਼ਾਹੀਨ ਅਫਰੀਦੀ, ਨਸੀਮ ਸ਼ਾਹ, ਹਰਿਸ ਰਊਫ। 

ਇਹ ਵੀ ਪੜ੍ਹੋ : Asia cup 2023 : KL ਰਾਹੁਲ ਨੇ ਕੀਤੀ ਵਿਰਾਟ ਦੀ ਬਰਾਬਰੀ, ਇਸ ਲਿਸਟ 'ਚ ਟਾਪ 'ਤੇ ਹਨ ਧਵਨ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:-  https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News