Asia cup : ਅਗਸਤ 'ਚ ਵਿਕਣਗੀਆਂ ਟਿਕਟਾਂ, INA vs PAK ਮੈਚ ਲਈ ਖ਼ਾਸ ਪ੍ਰਬੰਧ

Saturday, Jul 29, 2023 - 10:54 AM (IST)

ਸਪੋਰਟਸ ਡੈਸਕ-ਕ੍ਰਿਕਟ ਵਰਲਡ ਕੱਪ ਦੀ ਤਰ੍ਹਾਂ ਹੀ ਏਸ਼ੀਆ ਕੱਪ 'ਚ ਵੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੁਕਾਬਲੇ ਨੂੰ ਲੈ ਕੇ ਕ੍ਰਿਕਟ ਪ੍ਰਸ਼ੰਸਕ ਉਤਸੁਕ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਏਸ਼ੀਆ ਕੱਪ ਦੇ ਫਾਈਨਲ 'ਚ ਪਹੁੰਚਣ ਤੱਕ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਿੰਨ ਮੈਚ ਹੋ ਸਕਦੇ ਹਨ। ਅਜਿਹੇ 'ਚ ਪ੍ਰਸ਼ੰਸਕਾਂ ਨੇ ਸ਼੍ਰੀਲੰਕਾ 'ਚ ਹੋਣ ਵਾਲੇ ਇਨ੍ਹਾਂ ਮੈਚਾਂ ਨੂੰ ਲੈ ਕੇ ਉਤਸੁਕਤਾ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਏਸ਼ੀਆ ਕੱਪ ਲਈ ਟਿਕਟ ਕਾਊਂਟਰ ਅਜੇ ਖੁੱਲ੍ਹਿਆ ਨਹੀਂ ਹੈ। ਅਗਸਤ ਦੇ ਪਹਿਲੇ ਹਫ਼ਤੇ ਇਸ ਦੇ ਖੁੱਲ੍ਹਣ ਦੀ ਸੰਭਾਵਨਾ ਹੈ। ਪਰ ਮੰਨਿਆ ਜਾ ਰਿਹਾ ਹੈ ਕਿ ਭਾਰਤ-ਪਾਕਿ ਮੁਕਾਬਲੇ ਦੀਆਂ ਟਿਕਟਾਂ ਸਭ ਤੋਂ ਮਹਿੰਗੀਆਂ ਵਿਕਣਗੀਆਂ। ਏਸ਼ੀਆ ਕੱਪ 30 ਅਗਸਤ ਤੋਂ 17 ਸਤੰਬਰ ਤੱਕ ਖੇਡਿਆ ਜਾਣਾ ਹੈ।

ਇਹ ਵੀ ਪੜ੍ਹੋ- ਅਨੁਰਾਗ ਠਾਕੁਰ ਨੇ ਏਸ਼ੀਆਈ ਯੂਥ ਅਤੇ ਜੂਨੀਅਰ ਵੇਟਲਿਫਟਿੰਗ ਚੈਂਪੀਅਨਸ਼ਿਪ ਦਾ ‌ਕੀਤਾ ਉਦਘਾਟਨ
ਟਿਕਟਾਂ ਲਈ ਰਜਿਸਟ੍ਰੇਸ਼ਨ ਸ਼ੁਰੂ 
ਭਾਵੇਂ ਸ਼੍ਰੀਲੰਕਾ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਹੋਣੇ ਹਨ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਹਰ ਮੈਦਾਨ ਪ੍ਰਸ਼ੰਸਕਾਂ ਨਾਲ ਭਰਿਆ ਨਜ਼ਰ ਆਵੇਗਾ। ਅਜਿਹੇ 'ਚ ਸ਼੍ਰੀਲੰਕਾ ਕ੍ਰਿਕਟ ਬੋਰਡ ਵੀ ਪੈਸਾ ਕਮਾਉਣ 'ਤੇ ਲੱਗਾ ਹੋਇਆ ਹੈ। ਸ਼੍ਰੀਲੰਕਾ ਕ੍ਰਿਕਟ ਦੀ ਅਧਿਕਾਰਤ ਸਾਈਟ 'ਤੇ ਟਿਕਟਾਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਰਜਿਸਟ੍ਰੇਸ਼ਨ ਤੋਂ ਬਾਅਦ ਟਿਕਟ ਕਾਊਂਟਰ ਕਦੋਂ ਖੁੱਲ੍ਹੇਗਾ ਇਸ ਬਾਰੇ ਈਮੇਲ ਰਾਹੀਂ ਜਾਣਕਾਰੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ- ਸ਼੍ਰੀਹਰਿ ਨਟਰਾਜ 200 ਮੀਟਰ ਬੈਕਸਟ੍ਰੋਕ ਮੁਕਾਬਲੇ ’ਚ 31ਵੇਂ ਸਥਾਨ ’ਤੇ ਰਹੇ
ਸ਼੍ਰੀਲੰਕਾ ਕ੍ਰਿਕਟ ਕਰੇਗਾ ਖ਼ਾਸ ਪ੍ਰਬੰਧ 
ਹਰੇਕ ਸਟੇਡੀਅਮ 'ਚ ਮੈਚ ਦੇਖਣ ਲਈ ਟਿਕਟਾਂ ਦੀਆਂ ਛੇ ਸ਼੍ਰੇਣੀਆਂ ਬਣਾਈਆਂ ਗਈਆਂ ਹਨ। ਸਭ ਤੋਂ ਹੇਠਲੀ ਕੈਟੇਗਰੀ ਸਟੈਂਡਰਡ ਦੀ ਹੈ। ਇਸ ਤੋਂ ਬਾਅਦ ਪ੍ਰੀਮੀਅਮ, ਅਲਟਰਾ ਪ੍ਰੀਮੀਅਮ ਦੀ ਸਹੂਲਤ ਵੀ ਮਿਲੇਗੀ। ਖ਼ਾਸ ਗੱਲ ਇਹ ਹੈ ਕਿ ਸ਼੍ਰੀਲੰਕਾ ਕ੍ਰਿਕਟ ਬੋਰਡ ਵਧੀ ਹੋਈ ਟਿਕਟ ਦੇ ਨਾਲ ਹੀ ਹੋਟਲ 'ਚ ਰਹਿਣ ਅਤੇ ਸਟੇਡੀਅਮ 'ਚ ਆਉਣ ਅਤੇ ਵਾਪਸ ਆਉਣ ਦੀ ਸੁਵਿਧਾ ਵੀ ਪ੍ਰਦਾਨ ਕਰ ਰਿਹਾ ਹੈ। ਟਿਕਟਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਹਨ ਜੋ ਕ੍ਰਿਕਟ ਪ੍ਰਸ਼ੰਸਕ ਚੁਣ ਸਕਦੇ ਹਨ।

PunjabKesari
ਸ਼੍ਰੀਲੰਕਾ ਸਰਕਾਰ ਸੈਰ-ਸਪਾਟੇ ਨੂੰ ਦੇ ਰਹੀ ਵਾਧਾ
ਸ਼੍ਰੀਲੰਕਾ ਸਰਕਾਰ ਸੈਰ-ਸਪਾਟਾ ਯੋਜਨਾ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਸਰਕਾਰ ਦਾ ਟੀਚਾ ਅਰਥਵਿਵਸਥਾ ਨੂੰ ਹੁਲਾਰਾ ਦੇਣ ਲਈ 5 ਮਿਲੀਅਨ ਸੈਲਾਨੀਆਂ ਨੂੰ ਆਕਰਸ਼ਿਤ ਕਰਨਾ ਹੈ। 5 ਮਿਲੀਅਨ ਸੈਲਾਨੀਆਂ 'ਚੋਂ 2.5 ਮਿਲੀਅਨ ਤੋਂ ਵੱਧ ਉੱਚ ਸ਼੍ਰੇਣੀ ਦੇ ਸੈਲਾਨੀਆਂ ਦੀ ਉਮੀਦ ਹੈ। ਅੰਦਾਜ਼ੇ ਮੁਤਾਬਕ ਏਸ਼ੀਆ ਕੱਪ ਦੌਰਾਨ 10 ਮਿਲੀਅਨ ਤੱਕ ਸੈਲਾਨੀ ਦੇਸ਼ ਦਾ ਦੌਰਾ ਕਰ ਸਕਦੇ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News