Asia Cup ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ! ਟੀਮ 'ਚੋਂ ਬਾਹਰ ਹੋਇਆ ਇਹ ਧਾਕੜ ਖਿਡਾਰੀ

Thursday, Aug 07, 2025 - 05:25 PM (IST)

Asia Cup ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ! ਟੀਮ 'ਚੋਂ ਬਾਹਰ ਹੋਇਆ ਇਹ ਧਾਕੜ ਖਿਡਾਰੀ

ਸਪੋਰਟਸ ਡੈਸਕ- ਇੰਗਲੈਂਡ ਖਿਲਾਫ ਮੈਨਚੇਸਟਰ 'ਚ ਖੇਡੇ ਗਏ ਚੌਥੇ ਟੈਸਟ ਮੈਚ ਦੇ ਪਹਿਲੇ ਦਿਨ ਟੀਮ ਇੰਡੀਆ ਦੇ ਵਿਕੇਟਕੀਪਰ ਬਲਲੇਬਾਜ਼ ਰਿਸ਼ਭ ਪੰਤ ਨੂੰ ਸੱਟ ਲੱਗੀ ਸੀ। ਤੇਜ਼ ਗੇਂਦਬਾਜ਼ ਕ੍ਰਿਸ ਵੌਕਸ ਦੀ ਇੱਕ ਗੇਂਦ ਉਨ੍ਹਾਂ ਦੇ ਪੈਰ 'ਤੇ ਜਾ ਵੱਜੀ ਜਿਸ ਨਾਲ ਉਨ੍ਹਾਂ ਦੇ ਪੈਰ ਦਾ ਅੰਗੂਠਾ ਫ੍ਰੈਕਚਰ ਹੋ ਗਿਆ। ਇਸ ਤੋਂ ਬਾਅਦ ਉਹ 6 ਹਫ਼ਤਿਆਂ ਲਈ ਟੀਮ ਇੰਡੀਆ ਤੋਂ ਬਾਹਰ ਹੋ ਗਏ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਰਿਸ਼ਭ ਪੰਤ 9 ਸਤੰਬਰ ਤੋਂ ਹੋਣ ਵਾਲੇ ਏਸ਼ੀਆ ਕੱਪ ਤੋਂ ਬਾਹਰ ਹੋ ਗਏ ਹਨ। ਇਸ ਤੋਂ ਇਲਾਵਾ, ਉਹ ਘਰੇਲੂ ਟੈਸਟ ਲੜੀ ਤੋਂ ਵੀ ਬਾਹਰ ਹੋ ਸਕਦੇ ਹਨ। ਪੰਤ ਨੇ ਇੰਗਲੈਂਡ ਵਿੱਚ ਬੱਲੇ ਨਾਲ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਸੀ ਅਤੇ ਦੋ ਸੈਂਕੜੇ ਅਤੇ ਦੋ ਅਰਧ ਸੈਂਕੜੇ ਲਗਾਏ ਸਨ, ਪਰ ਹੁਣ ਉਹ ਕੁਝ ਦਿਨਾਂ ਲਈ ਮੈਦਾਨ ਤੋਂ ਦੂਰ ਰਹਿਣਗੇ।

ਇਹ ਵੀ ਪੜ੍ਹੋ- ਰੋਹਿਤ-ਕੋਹਲੀ ਦਾ ਕਰੀਅਰ ਖ਼ਤਮ! ODI ਟੀਮ 'ਚ ਜਗ੍ਹਾ ਮਿਲਣਾ ਵੀ ਹੋਇਆ ਮੁਸ਼ਕਿਲ

ਰਿਸ਼ਭ ਪੰਤ ਇਸ ਟੈਸਟ ਸੀਰੀਜ਼ 'ਚੋਂ ਵੀ ਬਾਹਰ

ਏਸ਼ੀਆ ਕੱਪ 9 ਸਤੰਬਰ ਤੋਂ ਯੂਏਈ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਸੱਟ ਕਾਰਨ ਇਸ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਇਸ ਤੋਂ ਇਲਾਵਾ, ਉਹ ਅਕਤੂਬਰ ਵਿੱਚ ਵੈਸਟਇੰਡੀਜ਼ ਵਿਰੁੱਧ ਟੈਸਟ ਸੀਰੀਜ਼ ਤੋਂ ਵੀ ਬਾਹਰ ਹੋ ਸਕਦੇ ਹਨ। ਟੀਮ ਇੰਡੀਆ 2 ਅਕਤੂਬਰ ਤੋਂ ਘਰੇਲੂ ਮੈਦਾਨ 'ਤੇ ਵੈਸਟਇੰਡੀਜ਼ ਵਿਰੁੱਧ ਦੋ ਮੈਚਾਂ ਦੀ ਟੈਸਟ ਸੀਰੀਜ਼ ਖੇਡੇਗੀ।

ਇਸ ਟੈਸਟ ਸੀਰੀਜ਼ ਵਿੱਚ ਰਿਸ਼ਭ ਪੰਤ ਦੇ ਖੇਡਣ ਦੀ ਸੰਭਾਵਨਾ ਵੀ ਬਹੁਤ ਘੱਟ ਜਾਪਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਪੰਤ ਦੀ ਸੱਟ ਨੂੰ ਠੀਕ ਹੋਣ ਵਿੱਚ 6 ਹਫ਼ਤੇ ਲੱਗਣਗੇ। ਹਾਲਾਂਕਿ, ਇਸਦੀ ਕੋਈ ਸਰਜਰੀ ਨਹੀਂ ਹੋਵੇਗੀ। ਮੈਨਚੈਸਟਰ ਵਿੱਚ ਸੱਟ ਲੱਗਣ ਦੇ ਬਾਵਜੂਦ, ਪੰਤ ਨੇ ਬੱਲੇਬਾਜ਼ੀ ਕੀਤੀ ਸੀ।

ਇਹ ਵੀ ਪੜ੍ਹੋ- Team India ਨਾਲ ਓਵਲ ਟੈਸਟ 'ਚ ਹੋਈ ਬੇਈਮਾਨੀ! ਅੰਪਾਇਰ 'ਤੇ ਲੱਗਾ ਵੱਡਾ ਦੋਸ਼


author

Rakesh

Content Editor

Related News