Asia Cup 2023: ਜਾਵੇਦ ਮਿਆਂਦਾਦ ਨੇ ਭਾਰਤ ਖ਼ਿਲਾਫ਼ ਉਗਲਿਆ ਜ਼ਹਿਰ, ਕਿਹਾ- ਡਰਪੋਕ ਹੈ ਭਾਰਤ, ਨਰਕ ''ਚ ਜਾਵੇ

Monday, Feb 06, 2023 - 01:37 PM (IST)

Asia Cup 2023: ਜਾਵੇਦ ਮਿਆਂਦਾਦ ਨੇ ਭਾਰਤ ਖ਼ਿਲਾਫ਼ ਉਗਲਿਆ ਜ਼ਹਿਰ, ਕਿਹਾ- ਡਰਪੋਕ ਹੈ ਭਾਰਤ, ਨਰਕ ''ਚ ਜਾਵੇ

ਸਪੋਰਟਸ ਡੈਸਕ : ਏਸ਼ੀਆ ਕੱਪ 2023 ਦਾ ਆਯੋਜਨ ਕਿੱਥੇ ਕੀਤਾ ਜਾਣਾ ਹੈ, ਇਸ ਦਾ ਫੈਸਲਾ ਅਜੇ ਆਉਣਾ ਬਾਕੀ ਹੈ। ਹਾਲਾਂਕਿ ਮੇਜ਼ਬਾਨੀ ਪਾਕਿਸਤਾਨ ਕੋਲ ਸੀ, ਪਰ ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਸਾਫ਼ ਕਿਹਾ ਹੈ ਕਿ ਭਾਰਤੀ ਟੀਮ ਪਾਕਿਸਤਾਨ ਨਹੀਂ ਜਾਵੇਗੀ, ਅਜਿਹੇ ਵਿੱਚ ਟੂਰਨਾਮੈਂਟ ਨੂੰ ਯੂਏਈ (ਸੰਯੁਕਤ ਅਰਬ ਅਮੀਰਾਤ) ਵਿੱਚ ਤਬਦੀਲ ਕੀਤਾ ਜਾਣਾ ਚਾਹੀਦਾ ਹੈ ਜਾਂ ਕਿਸੇ ਹੋਰ ਦੇਸ਼ ਨੂੰ ਮੇਜ਼ਬਾਨੀ ਕਰਨੀ ਚਾਹੀਦੀ ਹੈ। ਭਾਰਤ ਦੇ ਇਸ ਰੁਖ਼ ਨੂੰ ਸੁਣ ਕੇ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਬੌਖਲਾ ਗਿਆ ਹੈ। ਇਸ ਲਈ ਉਸ ਨੇ ਭਾਰਤ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਉਹ ਵੀ ਆਉਣ ਵਾਲੇ ਵਨਡੇ ਵਿਸ਼ਵ ਕੱਪ ਟੂਰਨਾਮੈਂਟ ਲਈ ਭਾਰਤ ਨਹੀਂ ਆਉਣਗੇ। ਇਸ ਦੌਰਾਨ ਪਾਕਿਸਤਾਨ ਦੇ ਸਾਬਕਾ ਬੱਲੇਬਾਜ਼ ਜਾਵੇਦ ਮਿਆਂਦਾਦ ਨੇ ਇਸੇ ਵਿਵਾਦ 'ਤੇ ਬੋਲਦੇ ਹੋਏ ਇਕ ਵਾਰ ਫਿਰ ਭਾਰਤ ਖਿਲਾਫ ਜ਼ਹਿਰ ਉਗਲਦੇ ਹੋਏ ਵਿਵਾਦਿਤ ਬਿਆਨ ਦਿੱਤਾ ਹੈ।

ਭਾਰਤ ਕ੍ਰਿਕਟ ਨਹੀਂ ਚਲਾਉਂਦਾ

ਮਿਆਂਦਾਦ ਨੇ ਕਿਹਾ, "ਮੈਂ ਪਹਿਲਾਂ ਵੀ ਇਹ ਕਿਹਾ ਹੈ,  ਭਾਰਤ ਨਰਕ 'ਚ ਜਾਵੇ ਜੇਕਰ ਉਹ ਪਾਕਿਸਤਾਨ ਨਹੀਂ ਆਉਣਾ ਚਾਹੁੰਦੇ। ਇਸ ਨਾਲ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੈ। ਭਾਰਤ ਦਾ ਪਾਕਿਸਤਾਨ ਆਉਣਾ ਯਕੀਨੀ ਬਣਾਉਣਾ ਆਈਸੀਸੀ ਦਾ ਕੰਮ ਹੈ । ਜੇਕਰ ਆਈ.ਸੀ.ਸੀ. ਇਸ ਨੂੰ ਕੰਟਰੋਲ ਨਹੀਂ ਕਰਦਾ ਤਾਂ ਇਸ ਗਵਰਨਿੰਗ ਬਾਡੀ ਹੋਣ ਦਾ ਕੀ ਫਾਇਦਾ ਹੈ? ਹਰ ਟੀਮ ਲਈ ਇਕਸਾਰ ਨਿਯਮ ਹੋਣੇ ਚਾਹੀਦੇ ਹਨ, ਭਾਵੇਂ ਉਹ ਕਿੰਨੀ ਵੀ ਮਜ਼ਬੂਤ ​​ਕਿਉਂ ਨਾ ਹੋਵੇ। ਭਾਰਤ ਕ੍ਰਿਕਟ ਨਹੀਂ ਚਲਾਉਂਦਾ। ਇਹ ਪਾਵਰਹਾਊਸ ਹੋ ਸਕਦਾ ਹੈ, ਪਰ ਆਪਣੇ ਘਰ ਵਿੱਚ, ਸਾਡੇ ਲਈ ਨਹੀਂ ਅਤੇ ਨਾ ਹੀ ਦੁਨੀਆ ਲਈ।' 

ਇਹ ਵੀ ਪੜ੍ਹੋ : ਅਦਾਲਤ ਨੇ ਸ਼ਿਖਰ ਧਵਨ ਦੀ ਪਤਨੀ ਆਇਸ਼ਾ 'ਤੇ ਦਿਖਾਈ ਸਖ਼ਤੀ, ਕਿਹਾ- 'ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰੋ'

ਡਰਪੋਕ ਹੈ ਭਾਰਤ

ਉਨ੍ਹਾਂ ਅੱਗੇ ਕਿਹਾ, “ਭਾਰਤ ਡਰਪੋਕ ਹੈ। ਪਾਕਿਸਤਾਨ ਖਿਲਾਫ ਖੇਡਣ ਤੋਂ ਭਾਰਤ ਕਿਉਂ ਡਰਦਾ ਹੈ ? ਕਿਉਂਕਿ ਉਹ ਜਾਣਦੇ ਹਨ ਕਿ ਜੇਕਰ ਉਹ ਸਾਡੀ ਟੀਮ ਤੋਂ ਹਾਰ ਗਏ ਤਾਂ ਉਨ੍ਹਾਂ ਦੇ ਲੋਕ ਉਨ੍ਹਾਂ ਨੂੰ ਬਰਦਾਸ਼ਤ ਨਹੀਂ ਕਰਨਗੇ। "ਉਸ ਨੇ ਕਿਹਾ, "ਆਈਸੀਸੀ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਜੇਕਰ ਉਹ ਇਨ੍ਹਾਂ ਚੀਜ਼ਾਂ 'ਤੇ ਕਾਬੂ ਨਹੀਂ ਪਾ ਰਿਹਾ ਤਾਂ ਅਜਿਹਾ ਕਿਉਂ ਹੈ? ਉਸ ਨੂੰ ਚੀਜ਼ਾਂ ਨੂੰ ਸੁਚਾਰੂ ਬਣਾਉਣਾ ਹੋਵੇਗਾ। ਆਈਸੀਸੀ ਨੂੰ ਇਸ ਤਰ੍ਹਾਂ ਦੇ ਮੁੱਦੇ 'ਤੇ ਕਾਰਵਾਈ ਕਰਨੀ ਚਾਹੀਦੀ ਹੈ।

ਅੰਤਿਮ ਫੈਸਲਾ ਮਾਰਚ ਵਿੱਚ ਹੋਵੇਗਾ

ਬੀਸੀਸੀਆਈ ਦੇ ਸਕੱਤਰ ਅਤੇ ਏਸੀਸੀ ਮੁਖੀ ਜੈ ਸ਼ਾਹ ਨੇ ਪਿਛਲੇ ਸਾਲ ਕਿਹਾ ਸੀ ਕਿ ਟੂਰਨਾਮੈਂਟ ਪਾਕਿਸਤਾਨ ਵਿੱਚ ਨਹੀਂ, ਕਿਤੇ ਹੋਰ ਖੇਡਿਆ ਜਾਵੇਗਾ, ਇਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ 2023 ਵਿੱਚ ਏਸ਼ੀਆ ਕੱਪ ਦੀ ਮੇਜ਼ਬਾਨੀ ਨੂੰ ਲੈ ਕੇ ਮਤਭੇਦ ਵਿੱਚ ਹਨ। , ਸੂਤਰਾਂ ਨੇ ਸ਼ਨੀਵਾਰ ਨੂੰ ਏਸੀਸੀ ਦੀ ਬੈਠਕ ਤੋਂ ਬਾਅਦ ਕਿਹਾ ਕਿ ਟੂਰਨਾਮੈਂਟ ਨੂੰ ਪਾਕਿਸਤਾਨ ਤੋਂ ਬਾਹਰ ਲਿਜਾ ਕੇ ਯੂਏਈ ਵਿੱਚ ਆਯੋਜਿਤ ਕੀਤਾ ਜਾਵੇਗਾ, ਹਾਲਾਂਕਿ ਗਵਰਨਿੰਗ ਬਾਡੀ ਨੇ ਆਪਣੇ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਮੀਟਿੰਗ ਦੌਰਾਨ ਏਸ਼ੀਆ ਕੱਪ 'ਤੇ ਰਚਨਾਤਮਕ ਤੌਰ 'ਤੇ ਚਰਚਾ ਕੀਤੀ ਗਈ ਅਤੇ ਅੰਤਿਮ ਫੈਸਲਾ ਮਾਰਚ 'ਚ ਹੋਵੇਗਾ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News