ਹੈਦਰਾਬਾਦ ਦੇ ਸਾਬਕਾ ਕ੍ਰਿਕਟਰ ਅਸ਼ਵਿਨ ਯਾਦਵ ਦਾ 33 ਸਾਲ ਦੀ ਉਮਰ ’ਚ ਹੋਇਆ ਦਿਹਾਂਤ

Saturday, Apr 24, 2021 - 06:36 PM (IST)

ਹੈਦਰਾਬਾਦ ਦੇ ਸਾਬਕਾ ਕ੍ਰਿਕਟਰ ਅਸ਼ਵਿਨ ਯਾਦਵ ਦਾ 33 ਸਾਲ ਦੀ ਉਮਰ ’ਚ ਹੋਇਆ ਦਿਹਾਂਤ

ਹੈਦਰਾਬਾਦ— ਹੈਦਰਾਬਾਦ ਦੇ ਸਾਬਕਾ ਤੇਜ਼ ਗੇਂਦਬਾਜ਼ ਅਸ਼ਵਿਨ ਯਾਦਵ ਦਾ ਸ਼ਨੀਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਣ ਦਿਹਾਂਤ ਹੋ ਗਿਆ। ਉਹ 33 ਸਾਲਾਂ ਦੇ ਸਨ। ਉਨ੍ਹਾਂ ਦੇ ਪਰਿਵਾਰ ’ਚ ਪਤਨੀ ਤੇ ਤਿੰਨ ਪੁੱਤਰ ਹਨ। ਮੋਹਾਲੀ ’ਚ ਪੰਜਾਬ ਖ਼ਿਲਾਫ਼ 2007 ’ਚ ਰਣਜੀ ਟਰਾਫ਼ੀ ਡੈਬਿਊ ਕਰਨ ਵਾਲੇ ਯਾਦਵ ਨੇ 11 ਪਹਿਲੇ ਦਰਜੇ ਦੇ ਮੈਚ ਖੇਡੇ ਤੇ ਇਸ ’ਚ 34 ਵਿਕਟਾਂ ਝਟਕਾਈਆਂ। ਉੱਪਲ ਸਟੇਡੀਅਮ ’ਚ 2008-09 ਸੈਸ਼ਨ ’ਚ ਦਿੱਲੀ ਖ਼ਿਲਾਫ਼ ਉਨ੍ਹਾਂ ਨੇ 52 ਦੌੜਾਂ ਦੇ ਕੇ 6 ਵਿਕਟਾਂ ਝਟਕਾਈਆਂ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਦਾ ਆਖ਼ਰੀ ਰਣਜੀ ਮੈਚ 2009 ’ਚ ਮੁੰਬਈ ਖ਼ਿਲਾਫ਼ ਸੀ। 
ਇਹ ਵੀ ਪੜ੍ਹੋ : ਸਚਿਨ ਤੇਂਦੁਲਕਰ ਨੇ ਦਿੱਤੀ ਕੋਰੋਨਾ ਨੂੰ ਮਾਤ, ਜਨਮਦਿਨ ’ਤੇ ਪਲਾਜ਼ਮਾ ਦਾਨ ਕਰਨ ਦਾ ਕੀਤਾ ਐਲਾਨ

ਉਹ ਹਾਲਾਂਕਿ ਸਥਾਨਕ ਲੀਗ ’ਚ ਸਟੇਟ ਬੈਂਕ ਆਫ਼ ਹੈਦਰਾਬਾਦ ਤੇ ਫਿਰ ਐਸ. ਬੀ. ਆਈ. ਲਈ ਖੇਡਦੇ ਰਹੇ। ਉਨ੍ਹਾਂ ਨੇ 10 ਲਿਸਟ ਏ ਤੇ ਦੋ ਟੀ-20 ਮੈਚ ਵੀ ਖੇਡੇ ਸਨ। ਭਾਰਤੀ ਟੀਮ ਦੇ ਫ਼ੀਲਡਿੰਗ ਕੋਚ ਆਰ. ਸ਼੍ਰੀਧਰ ਨੇ ਯਾਦਵ ਦੇ ਦਿਹਾਂਤ ’ਤੇ ਸੋਗ ਪ੍ਰਗਟਾਇਆ ਹੈ। ਉਨ੍ਹਾਂ ਕਿਹਾ, ‘‘ਅਸ਼ਵਿਨ ਯਾਦਵ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਦੁਖੀ ਹਾਂ। ਉਹ ਬਹੁਤ ਹੀ ਹੱਸਮੁਖ ਤੇ ਪੂਰੀ ਤਰ੍ਹਾਂ ਨਾਲ ‘ਟੀਮ ਮੈਨ’ ਸਨ। ਮੈਂ ਰੱਬ ਤੋਂ ਉਨ੍ਹਾਂ ਦੇ ਪਰਿਵਾਰ ਨੂੰ ਤਾਕਤ ਦੇਣ ਦੀ ਅਰਦਾਸ ਕਰਾਂਗਾ। ਓਮ ਸ਼ਾਂਤੀ। ਤੁਹਾਡੀ ਕਮੀ ਮਹਿਸੂਸ ਹੋਵੇਗੀ।’’ ਆਫ਼ ਸਪਿਨਰ ਵਿਸ਼ਾਲ ਸ਼ਰਮਾ ਉਨ੍ਹਾਂ ਦੇ ਸਾਥੀ ਖਿਡਾਰੀ ਸਨ, ਉਨ੍ਹਾਂ ਕਿਹਾ ਕਿ ਯਾਦਵ ਦੇ ਚਿਹਰੇ ’ਤੇ ਹਮੇਸ਼ਾ ਮੁਸਕੁਰਾਹਟ ਰਹਿੰਦੀ ਸੀ। ਉਨ੍ਹਾਂ ਕਿਹਾ, ‘‘ਉਹ ‘ਟੀਮ ਮੈਨ’ ਸਨ ਤੇ ਸਥਾਨਕ ਲੀਗ ’ਚ ਖੇਡੇ। ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News