ਇਕ ਵਿਕਟ ਹਾਸਲ ਕਰਦਿਆਂ ਹੀ ਅਸ਼ਵਿਨ ਤੋੜ ਦੇਵੇਗਾ ਇਮਰਾਨ ਖਾਨ ਦਾ ਇਹ ਵੱਡਾ ਰਿਕਾਰਡ

02/18/2020 4:13:24 PM

ਸਪੋਰਟਸ ਡੈਸਕ— ਭਾਰਤ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਨਿਊਜ਼ੀਲੈਂਡ ਦੌਰੇ 'ਤੇ ਆਈ ਟੀਮ ਇੰਡੀਆ ਨੇ ਇਸ ਤੋਂ ਪਹਿਲਾਂ ਟੀ-20 ਅਤੇ ਵਨ ਡੇ ਸੀਰੀਜ਼ ਖੇਡੀ। ਟੀ-20 ਸੀਰੀਜ਼ 'ਚ ਭਾਰਤ ਨੇ ਕੀਵੀ ਟੀਮ ਨੂੰ 5-0 ਨਾਲ ਸੀਰੀਜ਼ 'ਚ ਕਲੀਨ ਸਵੀਪ ਕੀਤੀ ਸੀ ਜਦਕਿ ਵਨ ਡੇ ਸੀਰੀਜ਼ 'ਚ ਭਾਰਤ ਨੂੰ 3-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਨਿਊਜ਼ੀਲੈਂਡ ਖਿਲਾਫ ਵੈਲਿੰਗਟਨ 'ਚ ਖੇਡੇ ਜਾਣ ਵਾਲੇ ਪਹਿਲੇ ਟੈਸਟ ਮੈਚ 'ਚ ਭਾਰਤੀ ਕ੍ਰਿਕਟ ਟੀਮ ਦੇ ਸਟਾਰ ਸਪਿਨਰ ਰਵਿਚੰਦਰਨ ਅਸ਼ਵਿਨ ਦੇ ਕੋਲ ਇਸ ਫਾਰਮੈਟ 'ਚ ਵਿਕਟਾਂ ਦੇ ਮਾਮਲੇ 'ਚ ਪਾਕਿਸਤਾਨ ਦੇ ਸਾਬਕਾ ਕਪਤਾਨ ਅਤੇ ਮੌਜੂਦਾ ਪ੍ਰਧਾਨਮੰਤਰੀ ਇਮਰਾਨ ਖਾਨ ਨੂੰ ਪਿੱਛੇ ਛੱਡਣ ਦਾ ਵੱਡਾ ਮੌਕਾ ਹੋਵੇਗਾ।

PunjabKesari

ਇਕ ਕਦਮ ਦੂਰ ਇਸ ਰਿਕਾਰਡ ਤੋਂ ਅਸ਼ਵਿਨ
ਭਾਰਤ ਦੇ ਧਾਕੜ ਸਪੀਨ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਨੇ ਇਸ ਫਾਰਮੈਟ 'ਚ ਹੁਣ ਤੱਕ ਖੇਡੇ ਗਏ 70 ਟੈਸਟ ਮੈਚਾਂ 'ਚ 362 ਵਿਕਟਾਂ ਹਾਸਲ ਕੀਤੀਆਂ ਹਨ। ਜੇਕਰ ਅਸ਼ਵਿਨ ਇਸ ਪਹਿਲੇ ਟੈਸਟ 'ਚ ਇਕ ਵਿਕਟ ਹਾਸਲ ਕਰਦਾ ਹੈ ਤਾਂ ਉਹ ਸਭ ਤੋਂ ਜ਼ਿਆਦਾ ਟੈਸਟ ਵਿਕਟਾਂ ਲੈਣ ਵਾਲੇ ਖਿਡਾਰੀਆਂ ਦੀ ਸੂਚੀ 'ਚ ਇਮਰਾਨ ਖਾਨ ਤੋਂ ਅੱਗੇ ਨਿਕਲ ਜਾਵੇਗਾ। ਇਮਰਾਨ ਨੇ ਆਪਣੇ ਕਰੀਅਰ 'ਚ ਖੇਡੇ ਗਏ 88 ਟੈਸਟ ਮੈਚਾਂ 'ਚ 362 ਵਿਕਟਾਂ ਹਾਸਲ ਕੀਤੀਆਂ ਹਨ।

PunjabKesari  ਕੀਵੀ ਟੀਮ ਖਿਲਾਫ ਟੈਸਟ 'ਚ ਬੈਸਟ ਹਨ ਅਸ਼ਵਿਨ
ਪਾਕਿਸਤਾਨ ਲਈ ਟੈਸਟ 'ਚ ਵਸੀਮ ਅਕਰਮ ਨੇ ਸਭ ਤੋਂ ਜ਼ਿਆਦਾ 414 ਵਿਕਟਾਂ ਹਾਸਲ ਕੀਤੀਆਂ ਹਨ। 373 ਵਿਕਟਾਂ ਦੇ ਨਾਲ ਵਕਾਰ ਯੂਨਿਸ ਦੂਜੇ ਨੰਬਰ 'ਤੇ ਹੈ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਖਿਲਾਫ ਅਸ਼ਵਿਨ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ। ਕੀਵੀ ਟੀਮ ਖਿਲਾਫ ਹੁਣ ਤੱਕ 5 ਟੈਸਟ 'ਚ ਅਸ਼ਵਿਨ ਨੇ 45 ਵਿਕਟਾਂ ਹਾਸਲ ਕੀਤੀਆਂ ਹਨ। ਜੇਕਰ ਪੂਰੀ ਸੀਰੀਜ਼ 'ਚ ਉਹ 5 ਵਿਕਟਾਂ ਵੀ ਹਾਸਲ ਕਰਦੇ ਹਨ ਤਾਂ ਨਿਊਜ਼ੀਲੈਂਡ ਖਿਲਾਫ 50 ਟੈਸਟ ਵਿਕਟਾਂ ਲੈਣ ਵਾਲਾ ਭਾਰਤ ਦਾ ਚੌਥਾ ਗੇਂਦਬਾਜ਼ ਬਣ ਜਾਵੇਗਾ। ਹੁਣ ਤਕ ਬਿਸ਼ਨ ਸਿੰਘ ਬੇਦੀ (57), ਇਰਾਪੱਲੀ ਪ੍ਰਸੰਨਾ (55) ਅਤੇ ਅਨਿਲ ਕੁੰਬਲੇ (50) ਜਿਵੇਂ ਦਿੱਗਜ ਗੇਂਦਬਾਜ਼ ਦੀ ਇਹ ਕਾਰਨਾਮਾ ਕਰ ਪਾਏ ਹਨ।

PunjabKesari


Related News