ਰਵੀਚੰਦਰਨ ਅਸ਼ਵਿਨ ਦੇ ਨਾਂ ਦਰਜ ਹੋਈ ਇਕ ਹੋਰ ਉਪਲੱਬਧੀ, ਅਜਿਹਾ ਕਰਨ ਵਾਲੇ ਬਣੇ 8ਵੇਂ ਗੇਂਦਬਾਜ਼

Monday, Mar 14, 2022 - 05:19 PM (IST)

ਬੈਂਗਲੁਰੂ (ਵਾਰਤਾ)- ਤਜ਼ਰਬੇਕਾਰ ਭਾਰਤੀ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਸ਼੍ਰੀਲੰਕਾ ਖ਼ਿਲਾਫ਼ ਪਿੰਕ ਬਾਲ ਟੈਸਟ ਦੇ ਤੀਜੇ ਦਿਨ ਸੋਮਵਾਰ ਨੂੰ ਧਨੰਜੇ ਡੀ ਸਿਲਵਾ ਦੀ ਵਿਕਟ ਲੈ ਕੇ ਟੈਸਟ ਮੈਚਾਂ ਵਿਚ ਦੱਖਣੀ ਅਫਰੀਕਾ ਦੇ ਦਿੱਗਜ ਖਿਡਾਰੀ ਡੇਲ ਸਟੇਨ ਦੀਆਂ 439 ਵਿਕਟਾਂ ਨੂੰ ਪਾਰ ਕਰ ਲਿਆ। ਅਸ਼ਵਿਨ ਦੇ ਨਾਂ ਹੁਣ 86 ਟੈਸਟ ਮੈਚਾਂ 'ਚ 440 ਵਿਕਟਾਂ ਹੋ ਗਈਆਂ ਹਨ। ਇਸ ਨਾਲ ਉਹ ਸਭ ਤੋਂ ਵੱਧ ਟੈਸਟ ਵਿਕਟਾਂ ਲੈਣ ਵਾਲੇ ਅੱਠਵੇਂ ਗੇਂਦਬਾਜ਼ ਬਣ ਗਏ ਹਨ।

ਅਸ਼ਵਿਨ ਨੇ ਇਸ ਤੋਂ ਪਹਿਲਾਂ ਮੋਹਾਲੀ 'ਚ ਸ਼੍ਰੀਲੰਕਾ ਖ਼ਿਲਾਫ਼ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਕਪਿਲ ਦੇਵ ਦੀਆਂ 434 ਵਿਕਟਾਂ ਦੇ ਅੰਕੜਾ ਪਾਰ ਕੀਤਾ ਸੀ। ਧਿਆਨਦੇਣ ਯੋਗ ਹੈ ਕਿ ਅਸ਼ਵਿਨ ਨੇ ਆਪਣੇ ਪਹਿਲੇ ਟੈਸਟ ਵਿਚ 9 ਵਿਕਟਾਂ ਲੈ ਕੇ ‘ਮੈਨ ਆਫ ਦਿ ਮੈਚ’ ਦਾ ਐਵਾਰਡ ਜਿੱਤ ਕੇ ਪ੍ਰਸਿੱਧੀ ਹਾਸਲ ਕੀਤੀ ਸੀ। ਨਰਿੰਦਰ ਹਿਰਵਾਨੀ (16 ਵਿਕਟਾਂ) ਤੋਂ ਬਾਅਦ ਕਿਸੇ ਵੀ ਭਾਰਤੀ ਖਿਡਾਰੀ ਵੱਲੋਂ ਆਪਣੇ ਪਹਿਲੇ ਡੈਬਿਊ ਟੈਸਟ ਮੈਚ ਵਿਚ ਇਹ ਦੂਜਾ ਸਰਵੋਤਮ ਪ੍ਰਦਰਸ਼ਨ ਹੈ। ਅਸ਼ਵਿਨ ਦੇ ਨਾਂ ਆਪਣੇ ਪਹਿਲੇ 16 ਟੈਸਟ ਮੈਚਾਂ ਵਿਚ 9 ਵਾਰ 5 ਵਿਕਟਾਂ ਲੈਣ ਦਾ ਵਿਲੱਖਣ ਰਿਕਾਰਡ ਵੀ ਹੈ।


cherry

Content Editor

Related News