ਅਸ਼ਵਿਨ ਦੇ ਦਾਦਾ ਜੀ ਦਾ ਹੋਇਆ ਦਿਹਾਂਤ

05/29/2017 9:17:57 AM

ਚੇਨਈ— ਭਾਰਤੀ ਆਲਰਾਊਡਰ ਰਵੀਚੰਦਰਨ ਅਸ਼ਵਿਨ ਦੇ ਦਾਦਾ ਜੀ ਐੱਸ ਨਾਰਾਇਣਸਾਮੀ ਦੀ ਉਮਰ ਸੰਬੰਧੀ ਬਿਮਾਰੀ ਕਾਰਨ ਦਿਹਾਂਤ ਹੋ ਗਿਆ। ਪਰਿਵਾਰ ਵਾਲਿਆ ਦੀ ਜਾਣਕਾਰੀ ਅਨੁਸਾਰ ਐਤਵਾਰ ਇਹ ਜਾਣਕਾਰੀ ਦਿੱਤੀ। ਉਨ੍ਹਾ ਦੀ ਉਮਰ 92 ਸਾਲ ਦੀ ਸੀ। ਉਨ੍ਹਾ ਦਾ ਸ਼ਾਮ ਨੂੰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਅਸ਼ਵਿਨ ਦੇ ਪਿਤਾ ਰਵੀਚੰਦਰਨ ਨੇ ਪੀ.ਟੀ.ਆਈ. ਨੂੰ ਕਿਹਾ ਕਿ ਦੱਖਣੀ ਰੇਲਵੇ ''ਚ ਕੰਮ ਕਰਨ ਵਾਲੇ ਨਾਰਾਇਣਸਾਮੀ ਕ੍ਰਿਕਟ ਪ੍ਰੇਮੀ ਸੀ ਅਤੇ ਉਨ੍ਹਾਂ ਨੇ ਅਸ਼ਵਿਨ ਦੇ ਖਿਡਾਰੀ ਦੇ ਰੂਪ ''ਚ ਸ਼ੁਰੂਆਤੀ ਦਿਨਾਂ ''ਚ ਅਹਿਮ ਭੂਮੀਕਾ ਨਿਭਾਈ। ਅਸ਼ਵਿਨ ਹੁਣ ਚੈਂਪੀਅਨਸ ਟਰਾਫੀ ''ਚ ਖੇਡਣ ਲਈ ਇੰਗਲੈਂਡ ''ਚ ਹੈ।


Related News