ਵਾਇਰਲ ਵੀਡੀਓ ''ਤੇ ਅਸ਼ਵਿਨ ਨੇ ਕੀਤਾ ਖੁਲਾਸਾ, ਦੱਸਿਆ ਕਿਉਂ ਕੀਤੀ ਸੀ ਅਜਿਹੀ ਮਜ਼ਾਕੀਆ ਹਰਕਤ

Tuesday, Nov 08, 2022 - 06:44 PM (IST)

ਵਾਇਰਲ ਵੀਡੀਓ ''ਤੇ ਅਸ਼ਵਿਨ ਨੇ ਕੀਤਾ ਖੁਲਾਸਾ, ਦੱਸਿਆ ਕਿਉਂ ਕੀਤੀ ਸੀ ਅਜਿਹੀ ਮਜ਼ਾਕੀਆ ਹਰਕਤ

ਸਪੋਰਟਸ ਡੈਸਕ : ਭਾਰਤ ਦੇ ਸਟਾਰ ਸਪਿਨਰ ਰਵੀਚੰਦਰਨ ਅਸ਼ਵਿਨ ਦੀ ਇਕ ਵੀਡੀਓ ਹਾਲ ਹੀ 'ਚ ਕਾਫ਼ੀ ਵਾਇਰਲ ਹੋਈ ਹੈ। ਇਸ ਵੀਡੀਓ 'ਚ ਅਸ਼ਵਿਨ ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਹੋਏ ਮੈਚ ਦੇ ਟਾਸ ਦੌਰਾਨ ਕੈਮਰੇ 'ਚ ਕੈਦ ਹੋਏ ਹਨ ਅਤੇ ਉਨ੍ਹਾਂ ਦੀ ਇਕ ਮਜ਼ਾਕੀਆ ਹਰਕਤ ਸਭ ਦੇ ਸਾਹਮਣੇ ਆ ਜਾਂਦੀ ਹੈ। ਦਰਅਸਲ, ਟਾਸ ਦੌਰਾਨ ਜਦੋਂ ਕਪਤਾਨ ਰੋਹਿਤ ਸ਼ਰਮਾ ਵੈਸਟਇੰਡੀਜ਼ ਦੇ ਮਹਾਨ ਕ੍ਰਿਕਟਰ ਇਆਨ ਬਿਸ਼ਪ ਨਾਲ ਗੱਲ ਕਰ ਰਹੇ ਸਨ ਤਾਂ ਅਸ਼ਵਿਨ ਵੀ ਕੈਮਰੇ ਦੇ ਫਰੇਮ 'ਚ ਕੈਦ ਹੋ ਗਏ। ਇਸ ਵੀਡੀਓ 'ਚ ਅਸ਼ਵਿਨ ਜੈਕੇਟ ਨੂੰ ਸੁੰਘਦੇ​ਹੋਏ ਨਜ਼ਰ ਆ ਰਹੇ ਸਨ, ਜਿਸ ਤੋਂ ਬਾਅਦ ਕ੍ਰਿਕਟ ਪ੍ਰੇਮੀ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਅਸ਼ਵਿਨ ਕੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ?

ਇਹ ਵੀ ਪੜ੍ਹੋ : T20 WC : ਰੋਹਿਤ ਸ਼ਰਮਾ ਹੋਏ ਜ਼ਖ਼ਮੀ, ਜਾਣੋ ਕਿੰਨੀ ਗੰਭੀਰ ਹੈ ਸੱਟ; 2 ਦਿਨ ਬਾਅਦ ਹੈ ਇੰਗਲੈਂਡ ਨਾਲ ਸੈਮੀਫਾਈਨਲ

ਹੁਣ ਅਸ਼ਵਿਨ ਨੇ ਖੁਦ ਖੁਲਾਸਾ ਕੀਤਾ ਹੈ ਕਿ ਉਹ ਇਸ ਵਾਇਰਲ ਵੀਡੀਓ 'ਚ ਕੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਅਸ਼ਵਿਨ ਨੇ ਕਿਹਾ ਕਿ ਉਸ ਨੂੰ ਆਪਣੀ ਜੈਕੇਟ ਲੱਭਣ ਲਈ ਅਜਿਹਾ ਕਰਨਾ ਪਿਆ। ਅਸ਼ਵਿਨ ਨੇ ਟਵੀਟ ਕੀਤਾ, "ਫਰਕ ਜਾਣਨ ਲਈ ਆਕਾਰਾਂ ਦੀ ਜਾਂਚ ਕੀਤੀ। ਜਾਂਚ ਕੀਤੀ ਕਿ ਕੀ ਇਸ 'ਤੇ ਕੋਈ ਸੁਰਾਗ ਹੈ। ਅੰਤ ਵਿੱਚ, ਮੈਂ ਜੋ ਪਰਫਿਊਮ ਵਰਤਦਾ ਹਾਂ, ਉਸ ਦੀ ਜਾਂਚ ਕੀਤੀ।

ਅਸ਼ਵਿਨ ਦੀ ਵਾਇਰਲ ਵੀਡੀਓ :

ਦੱਸਣਯੋਗ ਹੈ ਕਿ ਅਸ਼ਵਿਨ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਤਰ੍ਹਾਂ-ਤਰ੍ਹਾਂ ਦੇ ਫਨੀ ਮੀਮਜ਼ ਬਣਾ ਰਹੇ ਹਨ। ਭਾਰਤ ਦੇ ਦਿੱਗਜ ਸਪਿਨਰ ਹਰਭਜਨ ਸਿੰਘ ਨੇ ਵੀ ਅਸ਼ਵਿਨ ਦਾ ਇਹ ਵੀਡੀਓ ਟਵਿੱਟਰ 'ਤੇ ਸਾਂਝਾ ਕੀਤਾ ਅਤੇ ਲਿਖਿਆ, ''ਐਸ਼ ਕੀ ਸੁੰਘਣ ਦੀ ਕੋਸ਼ਿਸ਼ ਕਰ ਰਹੇ ਹੋ।''

ਇਹ ਵੀ ਪੜ੍ਹੋ : ਐਸ਼ ਬਾਰਟੀ ਦੀ ਸਵੈ ਜੀਵਨੀ 'My Dream Time' ਲਾਂਚ, ਕਿਹਾ- ਵਾਪਸੀ ਦਾ ਇਰਾਦਾ ਨਹੀਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News