ਅਸ਼ਵਿਨ ਨੇ ਦਿੱਤਾ ਮਜ਼ੇਦਾਰ ਸੁਝਾਅ, ਬੱਲੇਬਾਜ਼ਾਂ ਨੂੰ ਫ੍ਰੀ ਹਿੱਟ ਵਾਂਗ ਗੇਂਦਬਾਜ਼ਾਂ ਨੂੰ ਵੀ ਮਿਲੇ ਫ੍ਰੀ ਬਾਲ

Friday, May 28, 2021 - 03:39 PM (IST)

ਅਸ਼ਵਿਨ ਨੇ ਦਿੱਤਾ ਮਜ਼ੇਦਾਰ ਸੁਝਾਅ, ਬੱਲੇਬਾਜ਼ਾਂ ਨੂੰ ਫ੍ਰੀ ਹਿੱਟ ਵਾਂਗ ਗੇਂਦਬਾਜ਼ਾਂ ਨੂੰ ਵੀ ਮਿਲੇ ਫ੍ਰੀ ਬਾਲ

ਸਪੋਰਟਸ ਡੈਸਕ : ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਸੰਜੇ ਮਾਂਜਰੇਕਰ ਨੇ ਇਕ ਅਖਬਾਰ ਲਈ ਲਿਖੇ ਆਪਣੇ ਕਾਲਮ ’ਚ ਲਿਖਦਿਆਂ ਫ੍ਰੀ ਹਿੱਟ ਦੇ ਨਿਯਮ ਨੂੰ ਬਕਵਾਸ ਕਰਾਰ ਦਿੱਤਾ ਸੀ। ਉਨ੍ਹਾਂ ਨੇ ਇਸ ਨੂੰ ਕ੍ਰਿਕਟ ਤੋਂ ਹਟਾਉਣ ਲਈ ਕਿਹਾ ਸੀ। ਮਾਂਜਰੇਕਰ ਨੇ ਕ੍ਰਿਕਟ ’ਚ ਫ੍ਰੀ ਹਿੱਟ ਤੇ ਲੈੱਗ ਬਾਏ ਵਰਗੇ ਨਿਯਮਾਂ ਨੂੰ ਗੇਂਦਬਾਜ਼ੀ ਲਈ ਸਹੀ ਕਰਾਰ ਨਹੀਂ ਦਿੱਤਾ ਸੀ। ਉਨ੍ਹਾਂ ਨੇ ਇਸ ਕਾਲਮ ਦਾ ਜਵਾਬ ਆਰ. ਅਸ਼ਵਿਨ ਦੇ ਉਸ ਟਵੀਟ ’ਤੇ ਦਿੱਤਾ ਹੈ। ਅਸ਼ਵਿਨ ਦਾ ਮੰਨਣਾ ਹੈ ਕਿ ਫ੍ਰੀ ਹਿੱਟ ਵਧੀਆ ਮਾਰਕੀਟਿੰਗ ਟੂਲ ਹੈ ਤੇ ਇਸ ਨੂੰ ਪ੍ਰਸ਼ੰਸਕਾਂ ਨੇ ਵੀ ਕਾਫ਼ੀ ਪਸੰਦ ਕੀਤਾ ਹੈ। ਇਸ ਦੇ ਨਾਲ ਹੀ ਅਸ਼ਵਿਨ ਨੇ ਗੇਂਦਬਾਜ਼ੀ ਦੇ ਲਈ ਖਾਸ ਨਿਯਮ ਦੀ ਮੰਗ ਕੀਤੀ ਹੈ।

ਅਸ਼ਵਿਨ ਨੇ ਟਵਿਟਰ ’ਤੇ ਲਿਖਿਆ ਕਿ ਕਮ ਆਨ ਸੰਜੇ ਮਾਂਜਰੇਕਰ ਫ੍ਰੀ ਹਿੱਟ ਸ਼ਾਨਦਾਰ ਮਾਰਕੀਟਿੰਗ ਟੂਲ ਹੈ, ਜਿਸ ਨੂੰ ਪ੍ਰਸ਼ੰਸਕਾਂ ਨੇ ਕਾਫ਼ੀ ਪਸੰਦ ਕੀਤਾ ਹੈ। ਚਲੋ ਅਜਿਹਾ ਕਰਦੇ ਹਾਂ, ਗੇਂਦਬਾਜ਼ ਦੇ ਹਿੱਸੇ ’ਚ ਇਕ ਫ੍ਰੀ ਬਾਲ ਜੋੜ ਦੇਈਏ, ਜਦੋਂ ਵੀ ਨਾਨ ਸਟ੍ਰਾਈਕਰ ਐਂਡ ’ਤੇ ਖੜ੍ਹਾ ਬੱਲੇਬਾਜ਼ ਗੇਂਦ ਸੁੱਟਣ ਤੋਂ ਪਹਿਲਾਂ ਕਰੀਜ਼ ਛੱਡ ਦੇ। ਜੇ ਫ੍ਰੀ ਗੇਂਦ ’ਤੇ ਵਿਕਟ ਮਿਲ ਜਾਂਦਾ ਹੈ ਤਾਂ ਗੇਂਦਬਾਜ਼ ਦੇ ਹਿੱਸੇ ’ਚੋਂ ਤੇ ਟੀਮ ਦੇ ਟੋਟਲ ਸਕੋਰ ’ਚੋਂ 10 ਦੌੜਾਂ ਘੱਟ ਕਰ ਦਿੱਤੀਆਂ ਜਾਣ।

ਅਸ਼ਵਿਨ ਇਥੇ ਹੀ ਨਹੀਂ ਰੁਕਿਆ ਤੇ ਇਸ ਤੋਂ ਬਾਅਦ ਉਸ ਨੇ ਇਕ ਹੋਰ ਟਵੀਟ ਕੀਤਾ ਕਿ ਯਾਦ ਰਹੇ ਤੁਸੀਂ ਕਰੀਜ਼ ਉਦੋਂ ਛੱਡਣੀ ਹੈ, ਜਦੋਂ ਗੇਂਦਬਾਜ਼ ਦੇ ਹੱਥ ’ਚੋਂ ਗੇਂਦ ਨਿਕਲ ਚੁੱਕੀ ਹੋਵੇ। ਇੰਡੀਅਨ ਪ੍ਰੀਮੀਅਰ ਲੀਗ ’ਚ ਪੰਜਾਬ ਕਿੰਗਜ਼ (ਉਦੋਂ ਪੰਜਾਬ ਕਿੰਗਜ਼ ਇਲੈਵਨ) ਵੱਲੋਂ ਖੇਡਦੇ ਹੋਏ ਆਰ. ਅਸ਼ਵਿਨ ਨੇ ਰਾਜਸਥਾਨ ਰਾਇਲਜ਼ ਦੇ ਜੋਸ ਬਟਲਰ ਨੂੰ ਇਕ ਮੈਚ ’ਚ ਮਾਂਕਡਿੰਗ ਆਊਟ ਕੀਤਾ ਸੀ, ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ।


author

Manoj

Content Editor

Related News