IND v NZ : ਟੈਸਟ ਮੈਚ ਦੇ ਆਖਰੀ ਦਿਨ ਅਸ਼ਵਿਨ ਤੋੜ ਸਕਦੇ ਹਨ ਹਰਭਜਨ ਸਿੰਘ ਦਾ ਇਹ ਵੱਡਾ ਰਿਕਾਰਡ

Sunday, Nov 28, 2021 - 09:59 PM (IST)

IND v NZ : ਟੈਸਟ ਮੈਚ ਦੇ ਆਖਰੀ ਦਿਨ ਅਸ਼ਵਿਨ ਤੋੜ ਸਕਦੇ ਹਨ ਹਰਭਜਨ ਸਿੰਘ ਦਾ ਇਹ ਵੱਡਾ ਰਿਕਾਰਡ

ਕਾਨਪੁਰ- ਭਾਰਤੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਨਿਊਜ਼ੀਲੈਂਡ ਦੀ ਦੂਜੀ ਪਾਰੀ ਵਿਚ ਵਿਲ ਯੰਗ ਨੂੰ ਆਊਟ ਕਰ ਆਪਣਾ 417ਵਾਂ ਅੰਤਰਰਾਸ਼ਟਰੀ ਵਿਕਟ ਹਾਸਲ ਕੀਤਾ ਤੇ ਇਸ ਦੇ ਨਾਲ ਹੀ ਉਹ ਭਾਰਤ ਦੇ ਆਫ ਸਪਿਨਰ ਹਰਭਜਨ ਸਿੰਘ ਦੀ ਬਰਾਬਰੀ 'ਤੇ ਪਹੁੰਚ ਗਏ ਹਨ। 35 ਸਾਲਾ ਦੇ ਅਸ਼ਵਿਨ ਦੇ ਇਸ ਮੈਚ ਤੋਂ ਪਹਿਲਾਂ 413 ਵਿਕਟਾਂ ਸਨ। ਪਹਿਲੀ ਪਾਰੀ ਵਿਚ ਤਿੰਨ ਵਿਕਟਾਂ ਹਾਸਲ ਕਰਕੇ ਉਨ੍ਹਾਂ ਨੇ ਆਪਣੀਆਂ ਵਿਕਟਾਂ ਦੀ ਗਿਣਤੀ 416 ਕਰ ਲਈ ਤੇ ਦੂਜੀ ਪਾਰੀ ਵਿਚ ਆਪਣਾ ਪਹਿਲਾ ਵਿਕਟ ਹਾਸਲ ਕਰਨ ਦੇ ਨਾਲ ਹੀ ਉਸ ਨੇ 417 ਵਿਕਟਾਂ ਹਾਸਲ ਕਰ ਲਈਆਂ ਹਨ।

ਇਹ ਖ਼ਬਰ ਪੜ੍ਹੋ- ਵਿਸ਼ਵ ਕੱਪ ਕੁਆਲੀਫਾਇੰਗ : 6 ਸ਼੍ਰੀਲੰਕਾਈ ਮਹਿਲਾ ਕ੍ਰਿਕਟਰ ਕੋਰੋਨਾ ਪਾਜ਼ੇਟਿਵ

PunjabKesari
ਹਰਭਜਨ ਸਿੰਘ ਨੇ 103 ਟੈਸਟਾਂ ਵਿਚ 417 ਵਿਕਟਾਂ ਹਾਸਲ ਕੀਤੀਆਂ ਸਨ ਜਦਕਿ ਅਸ਼ਵਿਨ ਨੇ ਆਪਣੇ 80ਵੇਂ ਟੈਸਟ ਵਿਚ ਇਹ ਉਪਲੱਬਧੀ ਤੱਕ ਪਹੁੰਚੇ ਹਨ। ਅਸ਼ਵਿਨ ਇਸ ਦੇ ਨਾਲ ਹੀ ਟੈਸਟ ਇਤਿਹਾਸ ਵਿਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਖਿਡਾਰੀਆਂ ਦੀ ਸੂਚੀ ਵਿਚ 13ਵੇਂ ਸਥਾਨ 'ਤੇ ਪਹੁੰਚ ਗਏ ਹਨ। ਉਨ੍ਹਾਂ ਦੇ ਕੋਲ ਕਾਨਪੁਰ ਟੈਸਟ ਦੇ ਪੰਜਵੇਂ ਤੇ ਆਖਰੀ ਦਿਨ ਹਰਭਜਨ ਸਿੰਘ ਤੋਂ ਅੱਗੇ ਨਿਕਲਣ ਦਾ ਪੂਰਾ ਮੌਕਾ ਹੋਵੇਗਾ।

ਇਹ ਖ਼ਬਰ ਪੜ੍ਹੋ- ਹਾਕੀ ਵਿਸ਼ਵ ਕੱਪ ਜੂਨੀਅਰ : ਅਰਜਨਟੀਨਾ ਤੋਂ ਹਾਰ ਕੇ ਪਾਕਿ ਬਾਹਰ


ਟੈਸਟ ਵਿਚ ਭਾਰਤ ਦੇ ਲਈ ਸਭ ਤੋਂ ਜ਼ਿਆਦਾ ਵਿਕਟਾਂ
619 - ਅਨਿਲ ਕੁੰਬਲੇ
434 - ਕਪਿਲ ਦੇਵ
417 - ਰਵੀ ਚੰਦਰਨ ਅਸ਼ਵਿਨ
417 - ਹਰਭਜਨ ਸਿੰਘ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News