ਅਸ਼ਵਿਨ ਨੇ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਤੀਜਾ ਭਾਰਤੀ ਬਣਨ ਮਗਰੋਂ ਕਿਹਾ, ਕੁੱਝ ਖ਼ਾਸ ਮਹਿਸੂਸ ਨਹੀਂ ਹੋ ਰਿਹਾ

11/30/2021 1:07:53 PM

ਕਾਨਪੁਰ (ਭਾਸ਼ਾ) : ਭਾਰਤ ਦੇ ਤਜ਼ਰਬੇਕਾਰ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਸੋਮਵਾਰ ਨੂੰ ਹਰਭਜਨ ਸਿੰਘ ਨੂੰ ਪਛਾੜ ਕੇ ਭਾਰਤ ਲਈ ਸਭ ਤੋਂ ਵੱਧ ਟੈਸਟ ਵਿਕਟਾਂ ਲੈਣ ਵਾਲੇ ਤੀਜੇ ਗੇਂਦਬਾਜ਼ ਬਣ ਗਏ। ਅਸ਼ਵਿਨ ਨੇ ਆਪਣੇ 80ਵੇਂ ਟੈਸਟ ਵਿਚ ਇਹ ਕਮਾਲ ਕੀਤਾ। ਇਸ ਸੂਚੀ ਵਿਚ ਸਿਖ਼ਰ ’ਤੇ ਮਹਾਨ ਲੈੱਗ ਸਪਿਨਰ ਅਨਿਲ ਕੁੰਬਲੇ ਹਨ, ਜਿਨ੍ਹਾਂ ਦੇ ਨਾਮ 619 ਟੈਸਟ ਵਿਕਟਾਂ ਹਨ। ਭਾਰਤ ਦੇ ਪਹਿਲੇ ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਨੇ 434 ਟੈਸਟ ਵਿਕਟਾਂ ਲਈਆਂ ਹਨ।

ਇਹ ਵੀ ਪੜ੍ਹੋ : ਅਸ਼ਵਿਨ ਨੇ ਹਰਭਜਨ ਨੂੰ ਛੱਡਿਆ ਪਿੱਛੇ, ਟੈਸਟ ’ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਤੀਜੇ ਭਾਰਤੀ ਗੇਂਦਬਾਜ਼ ਬਣੇ

ਅਸ਼ਵਿਨ ਨੇ ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਟਾਮ ਲੈਥਮ ਨੂੰ ਆਊਟ ਕਰਕੇ 418ਵੀਂ ਵਿਕਟ ਲਈ। ਹਰਭਜਨ ਨੇ 103 ਟੈਸਟ ਵਿਚ 417 ਵਿਕਟਾਂ ਲਈਆਂ ਸਨ। ਅਸ਼ਵਿਨ ਨੇ ਨਿਊਜ਼ੀਲੈਂਡ ਦੀ ਪਹਿਲੀ ਪਾਰੀ ਵਿਚ 3 ਵਿਕਟਾਂ ਲਈਆਂ ਸਨ। ਅਸ਼ਵਿਨ ਨੇ ਮੈਚ ਦੇ ਬਾਅਦ ਕਿਹਾ, ‘ਇਸ ਉਪਲਬੱਧੀ ’ਤੇ ਕੁੱਝ ਖ਼ਾਸ ਮਹਿਸੂਸ ਨਹੀਂ ਹੋ ਰਿਹਾ ਹੈ।’ ਭਾਰਤੀ ਟੀਮ ਮੈਚ ਦੀ ਚੌਥੀ ਪਾਰੀ ਵਿਚ ਨਿਊਜ਼ੀਲੈਂਡ ਨੂੰ ਆਲ ਆਊਟ ਕਰਨ ਵਿਚ ਨਾਕਾਮ ਰਹੀ, ਜਿਸ ਦੇ ਬਾਅਦ ਅਸ਼ਵਿਨ ਤੋਂ ਉਨ੍ਹਾਂ ਦੀ ਉਪਲਬੱਧੀ ਦੇ ਬਾਰੇ ਵਿਚ ਪੁੱਛਿਆ ਗਿਆ। ਉਨ੍ਹਾਂ ਕਿਹਾ, ‘ਕੁੱਝ ਮਹਿਸੂਸ ਨਹੀਂ ਹੋ ਰਿਹਾ ਹੈ। ਇਹ ਅਜਿਹੀ ਉਪਬਲੱਧੀ ਹੈ ਜੋ ਆਉਂਦੀ ਰਹੇਗੀ, ਇਹ ਚੰਗਾ ਹੈ। ਜਦੋਂ ਤੋਂ ਰਾਹੁਲ ਦ੍ਰਵਿੜ ਭਰਾ ਨੇ ਅਹੁਦਾ ਸੰਭਾਲਿਆ ਹੈ, ਉਹ ਕਹਿੰਦੇ ਰਹਿੰਦੇ ਹਨ ਕਿ ਤੁਸੀਂ ਕਿੰਨੀਆਂ ਵਿਕਟਾਂ ਲਈਆਂ ਹਨ, 10 ਸਾਲ ਵਿਚ ਕਿੰਨੀਆਂ ਦੌੜਾਂ ਬਣਾਈਆਂ ਹਨ, ਤੁਹਾਨੂੰ ਇਹ ਯਾਦ ਨਹੀਂ ਰਹੇਗਾ।’

ਇਹ ਵੀ ਪੜ੍ਹੋ : ਗੌਤਮ ਗੰਭੀਰ ਨੂੰ ਪਿਛਲੇ 6 ਦਿਨਾਂ 'ਚ ਤੀਜੀ ਵਾਰ ਮਿਲੀ ਜਾਨੋ ਮਾਰਨ ਦੀ ਧਮਕੀ

ਮੌਜੂਦਾ ਟੈਸਟ ਕ੍ਰਿਕਟਰਾਂ ਵਿਚ ਅਸ਼ਵਿਨ ਤੋਂ ਜ਼ਿਆਦਾ ਵਿਕਟਾਂ ਇੰਗਲੈਂਡ ਦੇ ਸਟੁਅਰਟ ਬ੍ਰਾਡ (524) ਅਤੇ ਜੇਮਸ ਐਂਡਰਸਨ (632) ਦੀਆਂ ਹਨ। ਅਸ਼ਵਿਨ ਨੇ ਦਿੱਲੀ ਵਿਚ ਵੈਸਟਇੰਡੀਜ਼ ਖ਼ਿਲਾਫ਼ 2011 ਵਿਚ ਟੈਸਟ ਕ੍ਰਿਕਟ ਵਿਚ ਡੈਬਿਊ ਕੀਤਾ ਸੀ। ਉਨ੍ਹਾਂ ਨੇ ਬੱਲੇ ਨਾਲ ਵੀ ਜ਼ੌਹਰ ਦਿਖਾਉਂਦੇ ਹੋਏ 2685 ਦੌੜਾਂ ਬਣਾਈਆਂ ਹਨ, ਜਿਸ ਵਿਚ 5 ਸੈਂਕੜੇ ਸ਼ਾਮਲ ਹਨ। ਉਨ੍ਹਾਂ ਨੇ 111 ਵਨਡੇ ਵਿਚ 150 ਅਤੇ 51 ਟੀ20 ਵਿਚ 61 ਵਿਕਟਾਂ ਲਈਆਂ ਹਨ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News