ਆਈ. ਪੀ. ਐੱਲ. ''ਚ ਦੂਜੀ ਵਾਰ ''ਮੈਨ ਆਫ ਦਿ ਮੈਚ'' ਬਣਿਆ ਅਸ਼ਵਿਨ
Wednesday, Apr 17, 2019 - 08:52 PM (IST)

ਮੋਹਾਲੀ- ਇੰਡੀਅਨ ਪ੍ਰੀਮੀਅਰ ਲੀਗ ਦੇ ਇਤਿਹਾਸ 'ਚ ਸਿਰਫ ਦੂਜੀ ਵਾਰ 'ਮੈਨ ਆਫ ਦਿ ਮੈਚ' ਦਾ ਐਵਾਰਡ ਜਿੱਤਣ ਵਾਲੇ ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਇਸ ਨੂੰ ਬੇਹੱਦ ਖਾਸ ਦੱਸਿਆ। ਪੰਜਾਬ ਨੇ ਰਾਜਸਥਾਨ ਰਾਇਲਜ਼ ਖਿਲਾਫ ਆਪਣੇ ਘਰੇਲੂ ਮੈਦਾਨ 'ਤੇ 12 ਦੌੜਾਂ ਨਾਲ ਕਰੀਬੀ ਜਿੱਤ ਦਰਜ ਕੀਤੀ ਸੀ, ਜਿਸ ਦੀ ਬਦੌਲਤ ਹੁਣ ਉਸ ਦੇ 10 ਅੰਕ ਹੋ ਗਏ ਹਨ। ਇਸ ਮੈਚ 'ਚ ਕਪਤਾਨ ਅਸ਼ਵਿਨ 24 ਦੌੜਾਂ 'ਤੇ 2 ਵਿਕਟਾਂ ਤੇ ਅਜੇਤੂ 17 ਦੌੜਾਂ ਦੀ ਪਾਰੀ ਲਈ 'ਮੈਨ ਆਫ ਦਿ ਮੈਚ' ਬਣਿਆ। ਮੈਚ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਅਸੀਂ 10 ਅੰਕ ਦੇ ਨਾਲ ਸੂਚੀ 'ਚ ਆ ਗਏ ਹਾਂ ਜੋ ਸਾਡੇ ਲਈ ਬਹੁਤ ਖਾਸ ਹੈ। ਹੁਣ ਦੌੜ ਸਖਤ ਹੁੰਦੀ ਜਾ ਰਹੀ ਹੈ। 8 ਅੰਕ ਵੀ ਕਈ ਟੀਮਾਂ ਦੇ ਹਨ। ਸਾਡੇ ਲਈ ਲੈਅ ਬਣਾਏ ਰੱਖਣਾ ਜ਼ਰੂਰੀ ਹੈ। ਇੱਥੇ ਟੀਚੇ ਦਾ ਬਚਾਅ ਕਰਨਾ ਮੁਸ਼ਕਿਲ ਹੈ ਤੇ ਰਾਤ ਨੂੰ ਪਿੱਚ 'ਤੇ ਥੋੜੀ ਰੇਲ ਹੁੰਦੀ ਹੈ। ਅਸ਼ਵਿਨ ਨੇ ਆਪਣੇ ਪ੍ਰਦਰਸ਼ਨ ਨੂੰ ਲੈ ਕੇ ਕਿਹਾ ਕਿ ਮੇਰੇ ਲਈ ਹਰ ਤਰ੍ਹਾਂ ਨਾਲ ਹਿੱਟ ਕਰਨਾ ਖਾਸ ਹੈ।