ਵਿਸ਼ਵ ਚੈਲੰਜ ਕੱਪ ''ਚ ਭਾਰਤ ਦੀ ਤਿੰਨ ਮੈਂਬਰੀ ਟੀਮ ਦੀ ਅਗਵਾਈ ਕਰਨਗੇ ਆਸ਼ੀਸ਼

5/21/2019 9:25:25 AM

ਨਵੀਂ ਦਿੱਲੀ— ਏਸ਼ੀਆਈ ਖੇਡ 2010 ਦੇ ਕਾਂਸੀ ਤਮਗਾ ਜੇਤੂ ਆਸ਼ੀਸ਼ ਕੁਮਾਰ ਦੀ ਅਗਵਾਈ 'ਚ ਭਾਰਤ ਦੀ ਤਿੰਨ ਮੈਂਬਰੀ ਟੀਮ ਕ੍ਰੋਏਸ਼ੀਆ ਦੇ ਓਸੀਜੇਕ 'ਚ 23 ਮਈ ਤਕ ਹੋਣ ਵਾਲੇ ਦੂਜੇ ਵਿਸ਼ਵ ਚੈਲੰਜ ਕੱਪ ਸੀਰੀਜ਼ ਜਿਮਨਾਸਟਿਕ ਟੂਰਨਾਮੈਂਟ 'ਚ ਹਿੱਸਾ ਲਵੇਗੀ। ਆਸ਼ੀਸ਼ ਦੇ ਇਲਾਵਾ ਭਾਰਤੀ ਟੀਮ 'ਚ ਰਾਕੇਸ਼ ਕੁਮਾਰ ਅਤੇ ਸ਼ਰਧਾ ਤਾਲੇਕਰ ਸ਼ਾਮਲ ਹਨ। ਇਸ ਟੂਰਨਾਮੈਂਟ 'ਚ ਆਸ਼ੀਸ਼ ਪੁਰਸ਼ ਵਰਗ 'ਚ ਚਾਰ ਮੁਕਾਬਲਿਆਂ ਫਲੋਰ, ਵਾਲਟ, ਪੈਰਲਲ ਬਾਰਸ ਅਤੇ ਹੋਰੀਜੇਂਟਲ ਬਾਰਸ 'ਚ ਹਿੱਸਾ ਲੈਣਗੇ ਜਦਕਿ ਰਾਕੇਸ਼ ਰਿੰਗਸ, ਪੈਰਲਲ ਬਾਰਸ ਅਤੇ ਹੋਰੀਜੈਂਟਲ ਬਾਰਸ 'ਚ ਸ਼ਿਰਕਤ ਕਰਨਗੇ। ਸ਼ਰਧਾ ਕੌਮਾਂਤਰੀ ਪੱਧਰ 'ਤੇ ਡੈਬਿਊ ਕਰੇਗੀ। ਉਹ ਅਨਈਵਨ ਬਾਰਸ, ਬੀਮ ਅਤੇ ਫਲੋਰ 'ਚ ਹਿੱਸਾ ਲਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Tarsem Singh

Edited By Tarsem Singh