ਏਸ਼ੇਜ਼ ਟੈਸਟ : ਇੰਗਲੈਂਡ ਨੇ ਵੋਕਸ ਨੂੰ ਕੀਤਾ ਬਾਹਰ, ਇਸ ਆਲਰਾਊਂਡਰ ਨੂੰ ਮਿਲੀ ਜਗ੍ਹਾ

Tuesday, Sep 03, 2019 - 09:19 PM (IST)

ਏਸ਼ੇਜ਼ ਟੈਸਟ : ਇੰਗਲੈਂਡ ਨੇ ਵੋਕਸ ਨੂੰ ਕੀਤਾ ਬਾਹਰ, ਇਸ ਆਲਰਾਊਂਡਰ ਨੂੰ ਮਿਲੀ ਜਗ੍ਹਾ

ਮੈਨਚੇਸਟਰ— ਇੰਗਲੈਂਡ ਨੇ ਆਸਟਰੇਲੀਆ ਵਿਰੁੱਧ ਓਲਡ ਟ੍ਰੈਫਰਡ ’ਚ ਹੋਣ ਵਾਲੇ ਚੌਥੇ ਏਸ਼ੇਜ਼ ਟੈਸਟ ਦੇ ਲਈ ਆਪਣੀ ਟੀਮ ’ਚ ਇਕ ਬਦਲਾਅ ਕਰਦੇ ਹੋਏ ਕ੍ਰਿਸ ਵੋਕਸ ਦੀ ਜਗ੍ਹਾ ਕ੍ਰੇਗ ਓਵਰਟਨ ਨੂੰ ਟੀਮ ’ਚ ਸ਼ਾਮਿਲ ਕੀਤਾ ਹੈ। ਇੰਗਲੈਂਡ ਦੇ ਚੋਟੀ ਦੇ ਗੇਂਦਬਾਜ਼ ਜੇਮਸ ਐਂਡਰਸਨ ਦੇ ਸੱਟ ਲੱਗਣ ਕਾਰਨ ਇਸ ਮੈਚ ’ਚੋਂ ਵੀ ਬਾਹਰ ਹੋਣ ਦੇ ਬਾਅਦ ਸਮਰਸੇਟ ਦੇ ਤੇਜ਼ ਗੇਂਦਬਾਜ਼ ਓਵਰਟਨ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਨਾਲ ਹੀ ਮੰਗਲਵਾਰ ਨੂੰ ਓਲਡ ਟ੍ਰੈਫਰਡ ’ਤੇ ਪ੍ਰੈੱਸ ਕਾਨਫਰੰਸ ’ਚ ਪੁਸ਼ਟੀ ਕੀਤੀ ਕਿ ਟੈਸਟ ਸਲਾਮੀ ਬੱਲੇਬਾਜ਼ ਦੇ ਰੂਪ ’ਚ ਜੂਝ ਰਹੇ ਜੇਸਨ ਰਾਏ ਤੇ ਚੌਥੇ ਸਥਾਨ ’ਤੇ ਖੇਡਣ ਵਾਲੇ ਜੋ ਡੇਨਲੀ ਦੇ ਬੱਲੇਬਾਜ਼ੀ ਕ੍ਰਮ ਆਪਸ ’ਚ ਬਦਲੇ ਜਾਣਗੇ। ਪੰਜ ਟੈਸਟ ਦੀ ਏਸ਼ੇਜ਼ ਸੀਰੀਜ਼ ਹੁਣ 1-1 ਨਾਲ ਬਰਾਬਰ ਚੱਲ ਰਹੀ ਹੈ। ਆਸਟਰੇਲੀਆ ਨੇ ਪਹਿਲਾ ਟੈਸਟ ਮੈਚ 251 ਦੌੜਾਂ ਨਾਲ ਜਿੱਤਿਆ ਸੀ ਜਦਕਿ ਇੰਗਲੈਂਡ ਨੇ ਤੀਜਾ ਟੈਸਟ ਮੈਚ ਇਕ ਵਿਕਟ ਨਾਲ ਜਿੱਤਿਆ ਸੀ। 


author

Gurdeep Singh

Content Editor

Related News