ਏਸ਼ੇਜ਼ ਟੈਸਟ : ਕ੍ਰਾਉਲੀ ਦੋਹਰੇ ਸੈਂਕੜੇ ਤੋਂ ਖੁੰਝਿਆ, ਇੰਗਲੈਂਡ ਨੂੰ 67 ਦੌੜਾਂ ਦੀ ਬੜ੍ਹਤ

Friday, Jul 21, 2023 - 01:40 AM (IST)

ਏਸ਼ੇਜ਼ ਟੈਸਟ : ਕ੍ਰਾਉਲੀ ਦੋਹਰੇ ਸੈਂਕੜੇ ਤੋਂ ਖੁੰਝਿਆ, ਇੰਗਲੈਂਡ ਨੂੰ 67 ਦੌੜਾਂ ਦੀ ਬੜ੍ਹਤ

ਮਾਨਚੈਸਟਰ (ਇੰਗਲੈਂਡ) (ਏਜੰਸੀਆਂ)-ਜਾਕ ਕ੍ਰਾਉਲੀ (189) ਦੋਹਰੇ ਸੈਂਕੜੇ ਤੋਂ ਖੁੰਝ ਗਿਆ ਪਰ ਇੰਗਲੈਂਡ ਨੇ ਚੌਥੇ ਏਸ਼ੇਜ਼ ਟੈਸਟ ਦੇ ਦੂਸਰੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਆਸਟ੍ਰੇਲੀਆ ਖਿਲਾਫ਼ 4 ਵਿਕਟਾਂ ’ਤੇ 384 ਦੌੜਾਂ ਬਣਾ ਕੇ 67 ਦੌੜਾਂ ਦੀ ਬੜ੍ਹਤ ਹਾਸਲ ਕੀਤੀ। ਆਸਟ੍ਰੇਲੀਆਈ ਟੀਮ ਸਵੇਰੇ ਪਹਿਲੀ ਪਾਰੀ ’ਚ 317 ਦੌੜਾਂ ’ਤੇ ਸਿਮਟ ਗਈ ਸੀ। ਕ੍ਰਾਉਲੀ ਨੇ ਮੋਈਨ ਅਲੀ (54 ਦੌੜਾਂ) ਦੇ ਨਾਲ 152 ਗੇਂਦਾਂ ’ਚ 121 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਫਿਰ ਜੋ ਰੂਟ (84) ਦੇ ਨਾਲ 206 ਦੌੜਾਂ ਦੀ ਸਾਂਝੇਦਾਰੀ ਕੀਤੀ। ਕ੍ਰਾਉਲੀ ਨੂੰ ਆਲਰਾਊਂਡਰ ਕੈਮਰਨ ਗ੍ਰੀਨ ਨੇ ਬੋਲਡ ਕੀਤਾ।

ਇਹ ਖ਼ਬਰ ਵੀ ਪੜ੍ਹੋ : ਖੇਤਾਂ ’ਚੋਂ ਬਰਸਾਤੀ ਪਾਣੀ ਕੱਢਣ ਨੂੰ ਲੈ ਕੇ ਹੋਏ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਚੱਲੀਆਂ ਗੋਲ਼ੀਆਂ, 1 ਦੀ ਮੌਤ

ਇੰਗਲੈਂਡ ਨੇ ਜੇਕਰ ਸੀਰੀਜ਼ ਜਿਊਂਦੀ ਰੱਖਣੀ ਹੈ ਤਾਂ ਉਸ ਨੂੰ ਇਸ ਮੈਚ ’ਚ ਜਿੱਤ ਹਾਸਲ ਕਰਨੀ ਹੋਵੇਗੀ। ਉਸ ਨੇ ਆਸਟ੍ਰੇਲੀਆ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹ ਜਲਦ ਤੋਂ ਜਲਦ ਨਤੀਜਾ ਹਾਸਲ ਕਰਨ ਦੀ ਕੋਸ਼ਿਸ਼ ਕਰੇਗਾ ਕਿਉਂਕਿ ਸ਼ਨੀਵਾਰ ਨੂੰ ਬਾਰਿਸ਼ ਦੀ ਭਵਿੱਖਵਾਣੀ ਕੀਤੀ ਗਈ ਹੈ, ਜਿਸ ਨਾਲ ਦਿਨ ਦੀ ਖੇਡ ਖਰਾਬ ਹੋ ਸਕਦੀ ਹੈ। ਜੇਕਰ ਇੰਗਲੈਂਡ ਇਸ ਮੈਚ ’ਚ ਜਿੱਤ ਹਾਸਲ ਨਹੀਂ ਕਰ ਸਕਿਆ ਤਾਂ ਆਸਟ੍ਰੇਲੀਆ ਏਸ਼ੇਜ਼ ਖਿਤਾਬ ਬਰਕਰਾਰ ਕਰ ਲਵੇਗਾ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਸਾਬਕਾ ਉਪ ਮੁੱਖ ਮੰਤਰੀ ਓ. ਪੀ. ਸੋਨੀ ਮੁੜ ਹਸਪਤਾਲ ’ਚ ਦਾਖ਼ਲ

ਇੰਗਲੈਂਡ ਦਾ ਸਕੋਰ ਲੰਚ ਤੱਕ 1 ਵਿਕਟ ’ਤੇ 61 ਦੌੜਾਂ ਸੀ। ਟੀਮ ਨੇ ਇਸ ਤੋਂ ਬਾਅਦ ਇਸ ਸੈਸ਼ਨ ’ਚ 25 ਓਵਰਾਂ ’ਚ 178 ਦੌੜਾਂ ਜੋੜੀਆਂ। ਦਿਨ ਦੀ ਖੇਡ ਖਤਮ ਹੋਣ ਤੱਕ ਹੈਰੀ ਬਰੂਕ (ਅਜੇਤੂ 14 ਦੌੜਾਂ) ਅਤੇ ਕਪਤਾਨ ਬੇਨ ਸਟੋਕਸ (ਅਜੇਤੂ 24 ਦੌੜਾਂ) ਕ੍ਰੀਜ਼ ’ਤੇ ਮੌਜੂਦ ਸਨ। ਆਸਟ੍ਰੇਲੀਆ ਦਾ ਕਪਤਾਨ ਪੈਟ ਕਮਿੰਸ ਕਾਫੀ ਖਰਚੀਲਾ ਰਿਹਾ। ਸਿਰਫ ਮਿਸ਼ੇਲ ਸਟਾਰਕ ਹੀ 2 ਵਿਕਟਾਂ ਲੈ ਸਕਿਆ। ਜੋਸ਼ ਹੇਜ਼ਲਵੁੱਡ ਨੇ ਰੂਟ ਨੂੰ ਕਲੀਨ ਕੀਤਾ। ਆਸਟ੍ਰੇਲੀਆ ਨੇ ਸਵੇਰੇ 8 ਵਿਕਟਾਂ ’ਤੇ 299 ਦੌੜਾਂ ਨਾਲ ਖੇਡਣਾ ਸ਼ੁਰੂ ਕੀਤਾ ਅਤੇ ਟੀਮ 7.2 ਓਵਰ ’ਚ 18 ਦੌੜਾਂ ਜੋੜ ਕੇ 317 ਦੌੜਾਂ ’ਤੇ ਸਿਮਟ ਗਈ।


author

Manoj

Content Editor

Related News