ਏੇਸ਼ੇਜ਼ : ਇੰਗਲੈਂਡ ਟੀਮ ''ਚ ਕੋਵਿਡ ਦੇ ਖ਼ਦਸ਼ੇ ਕਾਰਨ ਦੂਜੇ ਦਿਨ ਦੀ ਖੇਡ ਦੀ ਸ਼ੁਰੂਆਤ ''ਚ ਦੇਰੀ

Monday, Dec 27, 2021 - 11:27 AM (IST)

ਏੇਸ਼ੇਜ਼ : ਇੰਗਲੈਂਡ ਟੀਮ ''ਚ ਕੋਵਿਡ ਦੇ ਖ਼ਦਸ਼ੇ ਕਾਰਨ ਦੂਜੇ ਦਿਨ ਦੀ ਖੇਡ ਦੀ ਸ਼ੁਰੂਆਤ ''ਚ ਦੇਰੀ

ਸਪੋਰਟਸ ਡੈਸਕ- ਆਸਟਰੇਲੀਆ ਤੇ ਇੰਗਲੈਡ ਦਰਮਿਆਨ ਤੀਜੇ ਏਸ਼ੇਜ਼ ਟੈਸਟ ਦੇ ਦੂਜੇ ਦਿਨ ਸੋਮਵਾਰ ਨੂੰ ਖੇਡ ਦੀ ਸ਼ੁਰੂਆਤ 'ਚ ਅੱਧੇ ਘੰਟੇ ਦੀ ਦੇਰੀ ਹੋਈ ਕਿਉਂਕਿ ਇੰਗਲੈਂਡ ਦੇ ਖ਼ੇਮੇ 'ਚ ਕੋਰੋਨਾ ਨਾਲ ਸਬੰਧਤ ਮਾਮਲਿਆਂ ਦਾ ਖਦਸ਼ਾ ਸੀ। ਇੰਗਲੈਂਡ ਕ੍ਰਿਕਟ ਟੀਮ ਨੇ ਬਿਆਨ 'ਚ ਕਿਹਾ ਕਿ ਸਾਡੇ ਖਿਡਾਰੀਆਂ ਨੂੰ ਖੇਡਣ ਦੀ ਮਨਜ਼ੂਰੀ ਮਿਲੀ ਹੈ ਤੇ ਉਹ ਸਾਰੇ ਮੈਦਾਨ 'ਤੇ ਹਨ।

ਇਹ ਵੀ ਪੜ੍ਹੋ : ਹਰਭਜਨ ਦੀ ਸਿਆਸੀ ਫਿਰਕੀ : ਪੰਜਾਬ ਦੇ ਖੇਡਾਂ 'ਚ ਪਿਛੜਨ ’ਤੇ ਕੀਤੇ ਸਵਾਲ, ਬਜਟ ਵਧਾਉਣ ਦੀ ਦੱਸੀ ਲੋੜ

ਖੇਡ ਸਥਾਨਕ ਸਮੇਂ ਮੁਤਾਬਕ 10.30 'ਤੇ ਸ਼ੁਰੂ ਹੋਣਾ ਸੀ। ਇੰਗਲੈਂਡ ਦੇ ਪਹਿਲੀ ਪਾਰੀ 'ਚ 185 ਦੌੜਾਂ ਦੇ ਜਵਾਬ 'ਚ ਆਸਟਰੇਲੀਆ ਨੇ ਇਕ ਵਿਕਟ 'ਤੇ 61 ਦੌੜਾਂ ਬਣਾ ਲਈਆਂ ਸਨ। ਇਸ ਤੋਂ ਪਹਿਲਾਂ ਇੰਗਲੈਂਡ ਕ੍ਰਿਕਟ ਨੇ ਕਿਹਾ ਕਿ ਇੰਗਲੈਂਡ ਟੀਮ ਤੇ ਪ੍ਰਬੰਧਨ ਇਸ ਸਮੇਂ ਟੀਮ ਦੇ ਹੋਟਲ 'ਚ ਆਰ. ਐੱਫ. ਟੀ. ਕੋਰੋਨਾ ਜਾਂਚ ਦੇ ਨਤੀਜਿਆਂ ਦਾ ਇੰਤਜ਼ਾਰ ਕਰ ਰਹੇ ਹਨ ਕਿਉਂਕਿ ਟੀਮ ਦੇ ਮੈਂਬਰਾਂ ਦੇ ਪਰਿਵਾਰਕ ਮੈਂਬਰ 'ਚ ਇਕ ਪਾਜ਼ੇਟਿਵ ਮਾਮਲਾ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ : ਕ੍ਰਿਸਟਲ ਪੈਲੇਸ ਦਾ ਮੈਨੇਜਰ ਕੋਵਿਡ-19 ਪਾਜ਼ੇਟਿਵ, ਈ. ਪੀ. ਐੱਲ. ਨੇ ਮੈਚ ਮੁਲਤਵੀ ਕਰਨ ਦੀ ਮੰਗ ਠੁਕਰਾਈ

ਕ੍ਰਿਕਟ ਆਸਟਰੇਲੀਆ ਨੇ ਬਾਅਦ 'ਚ ਬਿਆਨ 'ਚ ਕਿਹਾ ਕਿ ਕ੍ਰਿਕਟ ਆਸਟਰੇਲੀਆ ਨੂੰ ਦੱਸਿਆ ਗਿਆ ਹੈ ਕਿ ਇੰਗਲੈਂਡ ਕ੍ਰਿਕਟ ਟੀਮ ਦੇ ਸਹਿਯੋਗੀ ਸਟਾਫ਼ ਦੇ ਦੋ ਮੈਂਬਰ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਕੋਰੋਨਾ ਜਾਂਚ 'ਚ ਪਾਜ਼ੇਟਿਵ ਪਾਏ ਗਏ ਹਨ। ਇਸ 'ਚ ਅੱਗੇ ਕਿਹਾ ਗਿਆ ਕਿ ਉਹ ਇਕਾਂਤਵਾਸ 'ਚ ਹਨ। ਉਸ ਤੋਂ ਬਾਅਦ ਸਾਰੇ ਖਿਡਾਰੀਆਂ ਤੇ ਸਹਿਯੋਗੀ ਸਟਾਫ ਦਾ ਰੈਪਿਡ ਏਂਟੀਜੇਨ ਟੈਸਟ ਕਰਾਇਆ ਗਿਆ ਤੇ ਸਾਰੇ ਨੈਗੇਟਿਵ ਆਏ ਹਨ। ਇੰਗਲੈਂਡ ਕ੍ਰਿਕਟ ਟੀਮ ਦਾ ਵੀ ਪੀ. ਸੀ. ਆਰ. ਟੈਸਟ ਕਰਾਇਆ ਗਿਆ। ਦੋਵੇਂ ਟੀਮਾਂ ਖੇਡਦੇ ਸਮੇਂ ਵਾਧੂ ਸਾਵਧਾਨੀ ਵਰਤਨਗੀਆਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News