Ashes : ਪਹਿਲੇ ਟੈਸਟ ''ਚ ਇੰਗਲੈਂਡ ਨੂੰ ਹਰਾ ਕੇ ਆਸਟਰੇਲੀਆਈ ਕਪਤਾਨ ਕਮਿੰਸ ਨੇ ਦਿੱਤਾ ਇਹ ਬਿਆਨ

Sunday, Dec 12, 2021 - 01:44 PM (IST)

Ashes : ਪਹਿਲੇ ਟੈਸਟ ''ਚ ਇੰਗਲੈਂਡ ਨੂੰ ਹਰਾ ਕੇ ਆਸਟਰੇਲੀਆਈ ਕਪਤਾਨ ਕਮਿੰਸ ਨੇ ਦਿੱਤਾ ਇਹ ਬਿਆਨ

ਸਪੋਰਟਸ ਡੈਸਕ ਆਸਟਰੇਲੀਆ ਨੇ ਪਹਿਲੇ ਏਸ਼ੇਜ਼ ਟੈਸਟ 'ਚ ਇੰਗਲੈਂਡ ਨੂੰ ਹਰਾ ਕੇ ਮੈਚ ਨੂੰ ਆਪਣੇ ਨਾਂ ਕੀਤਾ। ਆਸਟਰੇਲੀਆਈ ਟੈਸਟ ਕਪਤਾਨ ਪੈਟ ਕਮਿੰਸ ਨੇ ਇੰਗਲੈਂਡ ਦੇ ਖ਼ਿਲਾਫ਼ ਪਹਿਲਾ ਏਸੇਜ਼ ਟੈਸਟ ਜਿੱਤਣ ਦਾ ਸਿਹਰਾ ਪੂਰੀ ਟੀਮ ਨੂੰ ਦਿੱਤਾ ਤੇ ਇਸ ਨੂੰ ਸ਼ਾਨਦਾਰ ਟੀਮ ਦਾ ਨਤੀਜਾ ਦੱਸਿਆ। ਕਮਿੰਸ ਨੇ ਟਵੀਟ ਕੀਤਾ ਕਿ ਗਾਬਾ 'ਚ ਸ਼ੀਰੀਜ਼ ਦੀ ਸ਼ਾਨਦਾਰ ਸ਼ੁਰੂਆਤ ਹੋਈ ਹੈ। ਅਗਲਾ ਪੜਾਅ ਐਡੀਲੇਡ। ਏਸ਼ੇਜ਼। 

ਨਾਥਨ ਲਿਓਨ, ਕਪਤਾਨ ਪੈਟ ਕਮਿੰਸ, ਡੇਵਿਡ ਵਾਰਨਰ ਤੇ ਟ੍ਰੇਵਿਸ ਹੈੱਡ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਆਸਟਰੇਲੀਆ ਨੇ ਸ਼ਨੀਵਾਰ ਨੂੰ ਇੱਥੇ ਗਾਬਾ 'ਚ ਪਹਿਲੇ ਏਸ਼ੇਜ਼ ਟੈਸਟ 'ਚ ਇੰਗਲੈਂਡ ਨੂੰ 9 ਵਿਕਟਾਂ ਨਾਲ ਹਰਾਇਆ। 20 ਦੌੜਾਂ ਦਾ ਪਿੱਛਾ ਕਰਦੇ ਹੋਏ ਐਲੇਕਸ ਕੇਰੀ (9) ਤੇ ਮਾਰਕਸ ਹੈਰਿਸ (9) ਨੇ ਟੀਚੇ ਦਾ ਪਿੱਛਾ ਕਰਦੇ ਹੋਏ ਥੋੜ੍ਹਾ ਕੰਮ ਕੀਤਾ ਤੇ ਮੇਜ਼ਬਾਨ ਟੀਮ ਨੇ ਸਿਰਫ਼ 5.1 ਓਵਰ 'ਚ ਜਿੱਤ ਦਰਜ ਕੀਤੀ। ਦੂਜੀ ਪਾਰੀ 'ਚ ਲਿਓਨ ਤੇ ਕਮਿੰਸ ਨੇ ਚੌਥੇ ਦਿਨ ਇੰਗਲੈਂਡ ਦੇ ਖ਼ਿਲਾਫ਼ ਜਿੱਤ ਦੇ ਕਰੀਬ ਪਹੁੰਚਾਇਆ ਤੇ ਇੰਗਲੈਂਡ ਨੂੰ 297 ਦੌੜਾਂ 'ਤੇ ਆਊਟ ਕਰ ਦਿੱਤਾ ਜਿਸ ਨਾਲ ਆਸਟਰੇਲੀਆ ਨੂੰ ਗਾਬਾ ਟੈਸਟ ਜਿੱਤਣ ਲਈ ਸਿਰਫ਼ 20 ਦੌੜਾਂ ਦਾ ਟੀਚਾ ਮਿਲਿਆ।


author

Tarsem Singh

Content Editor

Related News