ਇੰਡੀਅਨ ਵੇਲਸ ਤੇ ਮਿਆਮੀ ਓਪਨ ਟੂਰਨਾਮੈਂਟ ਤੋਂ ਹਟੀ ਐਸ਼ ਬਾਰਟੀ

Sunday, Mar 06, 2022 - 03:37 PM (IST)

ਇੰਡੀਅਨ ਵੇਲਸ ਤੇ ਮਿਆਮੀ ਓਪਨ ਟੂਰਨਾਮੈਂਟ ਤੋਂ ਹਟੀ ਐਸ਼ ਬਾਰਟੀ

ਸਪੋਰਟਸ ਡੈਸਕ- ਦੁਨੀਆ ਦੀ ਨੰਬਰ ਇਕ ਟੈਨਿਸ ਖਿਡਾਰੀ ਐਸ਼ ਬਾਰਟੀ ਇੰਡੀਅਨ ਵੇਲਸ ਤੇ ਮਿਆਮੀ ਓਪਨ ਤੋਂ ਹਟ ਗਈ ਹੈ। ਬਾਰਟੀ ਨੇ ਕਿਹਾ ਕਿ ਉਨ੍ਹਾਂ ਨੂੰ ਆਸਟਰੇਲੀਆਈ ਓਪਨ ਦੇ ਬਾਅਦ ਥਕਾਵਟ ਤੋਂ ਉੱਭਰਨ ਲਈ ਸਮੇਂ ਦੀ ਲੋੜ ਹੈ। ਇੰਡੀਅਨ ਵੇਲਸ ਦੀ ਸ਼ੁਰੂਆਤ ਅਗਲੇ ਹਫ਼ਤੇ ਹੋਵੇਗੀ ਤੇ ਜੇਕਰ ਬਾਰਟੀ ਖੇਡਦੀ ਹੈ ਤਾਂ ਉਹ 2019 ਦੇ ਬਅਦ ਇੱਥੇ ਪਹਿਲੀ ਵਾਰ ਮੈਦਾਨ 'ਤੇ ਉਤਰੇਗੀ। ਮਿਆਮੀ ਓਪਨ 21 ਮਾਰਚ ਤੋਂ ਸ਼ੁਰੂ ਹੋਵੇਗਾ ਜਿੱਥੇ ਬਾਰਟੀ ਦੋ ਵਾਰ ਦੀ ਸਾਬਕਾ  ਚੈਂਪੀਅਨ ਹੈ।

ਬਾਰਟੀ ਨੇ ਵੀਰਵਾਰ ਨੂੰ ਕਿਹਾ, 'ਬਦਕਿਸਮਤੀ ਨਾਲ ਆਸਟਰੇਲੀਆਈ ਓਪਨ ਦੇ ਬਾਅਦ ਮੇਰਾ ਸਰੀਰ ਉਸ ਤਰ੍ਹਾਂ ਨਹੀਂ ਉੱਭਰਿਆ ਜਿਵੇ ਕਿ ਮੈਂ ਉਮੀਦ ਕੀਤੀ ਤੇ ਮੈਂ ਇੰਡੀਅਨ ਵੇਲਸ ਤੇ ਮਿਆਮੀ ਟੂਰਨਾਮੈਂਟ ਦੇ ਲਈ ਉਚਿਤ ਤਿਆਰੀ ਨਹੀਂ ਕਰ ਸਕੀ ਹਾਂ। ਉਨ੍ਹਾਂ ਕਿਹਾ, 'ਮੈਨੂੰ ਨਹੀਂ ਲਗਦਾ ਹੈ ਕਿ ਇਨ੍ਹਾਂ ਪ੍ਰਤੀਯੋਗਿਤਾਵਾਂ ਦੇ ਲਈ ਮੈਂ ਜ਼ਰੂਰੀ ਪੱਧਰ ਹਾਸਲ ਕੀਤਾ ਹੈ। ਇਹੋ ਕਾਰਨ ਹੈ ਕਿ ਮੈਂ ਦੋਵੇਂ ਟੂਰਨਾਮੈਂਟ ਤੋਂ ਹਟਣ ਦਾ ਫ਼ੈਸਲਾ ਕੀਤਾ ਹੈ। 


author

Tarsem Singh

Content Editor

Related News