ਅਸਗਰ ਦੀ ਜਗ੍ਹਾ ਸ਼ਰਾਫੁਦੀਨ ਅਫਗਾਨਿਸਤਾਨ ਦੀ ਟੀਮ 'ਚ
Tuesday, Nov 02, 2021 - 09:59 PM (IST)
ਦੁਬਈ- ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਟੀ-20 ਵਿਸ਼ਵ ਕੱਪ ਦੀ ਪ੍ਰਤੀਯੋਗਿਤਾ ਤਕਨੀਕੀ ਕਮੇਟੀ ਨੇ ਮੰਗਲਵਾਰ ਨੂੰ ਅਸਗਰ ਦੀ ਜਗ੍ਹਾ ਸ਼ਰਾਫੁਦੀਨ ਅਸ਼ਰਫ ਨੂੰ ਅਫਗਾਨਿਸਤਾਨ ਦੀ ਟੀਮ ਵਿਚ ਰੱਖਣ ਦੀ ਮਨਜ਼ੂਰੀ ਦੇ ਦਿੱਤੀ ਹੈ। ਆਲਰਾਊਂਡਰ ਸ਼ਰਾਫੁਦੀਨ ਨੇ 17 ਵਨ ਡੇ ਤੇ 9 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ।
ਇਹ ਖ਼ਬਰ ਪੜ੍ਹੋ- T20 WC, SA v BAN : ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾਇਆ
ਇਹ ਖ਼ਬਰ ਪੜ੍ਹੋ-UAE 'ਚ IPL ਖੇਡਣ ਨਾਲ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੂੰ ਹੋਇਆ ਫਾਇਦਾ : ਸਾਊਦੀ
ਅਸਗਰ ਦੇ ਸੰਨਿਆਸ ਲੈਣ ਦੇ ਕਾਰਨ ਉਸ ਨੂੰ ਟੀਮ 'ਚ ਜਗ੍ਹਾ ਮਿਲੀ ਹੈ। ਪਾਕਿਸਤਾਨ ਤੋਂ ਹਾਰਨ ਦੇ 24 ਘੰਟਿਆਂ ਬਾਅਦ ਸਾਬਕਾ ਕਪਤਾਨ ਅਸਗਰ ਨੇ ਨਾਮੀਬੀਆ ਦੇ ਵਿਰੁੱਧ ਮੈਚ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ। ਕੋਵਿਡ-19 ਦੇ ਕਾਰਨ ਇਕਾਂਤਵਾਸ ਦੀ ਜ਼ਰੂਰਤਾਂ ਨੂੰ ਦੇਖਦੇ ਹੋਏ ਟੀਮਾਂ ਨੂੰ ਵਾਧੂ ਖਿਡਾਰੀਆਂ ਨੂੰ ਟੀਮ ਵਿਚ ਰੱਖਣ ਦੀ ਆਗਿਆ ਦਿੱਤੀ ਗਈ ਸੀ ਤੇ ਸ਼ਰਾਫੁਦੀਨ ਵੀ ਅਫਗਾਨਿਸਤਾਨ ਦੀ ਟੀਮ ਵਿਚ ਰਿਜ਼ਰਵ ਖਿਡਾਰੀ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।