ਇਸ ਕ੍ਰਿਕਟਰ ਨੇ ਦੂਜੀ ਵਾਰ ਕਰਾਈ ਮੰਗਣੀ, ਪਹਿਲੀ ਪਤਨੀ ਤੋਂ ਹਨ 5 ਬੱਚੇ

Friday, Nov 13, 2020 - 03:54 PM (IST)

ਇਸ ਕ੍ਰਿਕਟਰ ਨੇ ਦੂਜੀ ਵਾਰ ਕਰਾਈ ਮੰਗਣੀ, ਪਹਿਲੀ ਪਤਨੀ ਤੋਂ ਹਨ 5 ਬੱਚੇ

ਸਪੋਰਟਸ ਡੈਸਕ : ਅਫਗਾਨਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਅਸਗਰ ਅਫਗਾਨ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਵਾਲੇ ਹਨ। ਕਾਬੁਲ ਦੇ ਰਹਿਣ ਵਾਲੇ ਇਸ ਮਧਮ ਕ੍ਰਮ ਦੇ ਬੱਲੇਬਾਜ਼ ਨੇ ਦੂਜੀ ਵਾਰ ਮੰਗਣੀ ਕੀਤੀ ਹੈ ਅਤੇ ਉਹ ਜਲਦ ਹੀ ਵਿਆਹ ਕਰਨਗੇ। ਇਸ ਤੋਂ ਪਹਿਲਾਂ ਉਨ੍ਹਾਂ ਦਾ ਵਿਆਹ ਹੋ ਚੁੱਕਾ ਹੈ ਅਤੇ ਪਹਿਲੀ ਪਤਨੀ ਵਿਚੋਂ 5 ਬੱਚੇ ਹਨ।

ਇਹ ਵੀ ਪੜ੍ਹੋ: ਇਕ-ਦੂਜੇ ਦੇ ਪਿਆਰ 'ਚ ਡੁੱਬੇ ਯੁਜਵੇਂਦਰ ਚਾਹਲ ਅਤੇ ਧਨਾਸ਼੍ਰੀ, ਸਾਂਝੀ ਕੀਤੀ ਰੋਮਾਂਟਿਕ ਤਸਵੀਰ

 


ਅਫਗਾਨਿਸਤਾਨ ਦੇ ਇਕ ਪੱਤਰਕਾਰ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਟਵੀਟ ਕੀਤਾ ਹੈ। ਪੱਤਰਕਾਰ ਨੇ ਟਵੀਟ ਕਰਦੇ ਲਿਖਿਆ, 'ਅਫਗਾਨਿਸਤਾਨ ਦੇ ਨੈਸ਼ਨਲ ਕਪਤਾਨ ਅਸਗਰ ਅਫਗਾਨ ਨੇ ਦੂਜੀ ਵਾਰ ਮੰਗਣੀ ਕੀਤੀ ਹੈ। ਉਸ ਦੇ ਪਹਿਲੀ ਪਤਨੀ ਤੋਂ ਇਕ ਪੁੱਤਰ ਸਮੇਤ 5 ਬੱਚੇ ਹਨ। ਦੂਜੀ ਪਾਰੀ ਲਈ ਕਪਤਾਨ ਨੂੰ ਵਧਾਈ।

 

ਇਹ ਵੀ ਪੜ੍ਹੋ: ਸ਼ਰਮਨਾਕ, ਮਾਂ ਅਤੇ ਉਸ ਦੀ 4 ਸਾਲਾ ਧੀ ਨਾਲ ਕੀਤਾ ਗੈਂਗਰੇਪ, ਮਨ ਨਾ ਭਰਿਆ ਤਾਂ ਦੋਵਾਂ ਨੂੰ ਵੇਚਿਆ

PunjabKesari

ਧਿਆਨਦੇਣ ਯੋਗ ਹੈ ਕਿ ਅਫਗਾਨਿਸਤਾਨ ਦੇ ਸਭ ਤੋਂ ਸਫ਼ਲ ਕਪਤਾਨਾਂ ਵਿਚੋਂ ਇਕ ਅਸਗਰ ਨੇ ਸਾਲ 2009 ਵਿਚ ਸਕਾਟਲੈਂਡ ਖ਼ਿਲਾਫ਼ ਡੈਬਿਊ ਕੀਤਾ ਸੀ। ਉਨ੍ਹਾਂ ਨੇ 111 ਵਨਡੇ ਮੈਚਾਂ ਵਿਚ 2356 ਅਤੇ 69 ਟੀ20 ਇੰਟਰਨੈਸ਼ਨਲ ਮੈਚਾਂ ਵਿਚ 1248 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਅਸਗਰ ਨੇ 4 ਟੈਸਟ ਮੈਚ ਵੀ ਖੇਡੇ ਹਨ, ਜਿਸ ਵਿਚ ਉਨ੍ਹਾਂ ਨੇ 249 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ:  ਅਮਰੀਕੀ ਸਿੰਗਰ ਨੇ ਗਾਇਆ 'ਓਮ ਜੈ ਜਗਦੀਸ਼ ਹਰੇ', ਲੋਕਾਂ ਨੂੰ ਆ ਰਿਹੈ ਖ਼ੂਬ ਪਸੰਦ, ਵੀਡੀਓ ਵਾਇਰਲ


author

cherry

Content Editor

Related News