ਭਾਰਤ ਖਿਲਾਫ ਟੀ-20 ਸੀਰੀਜ਼ ''ਚ ਅਸਾਲੰਕਾ ਹੋਣਗੇ ਸ਼੍ਰੀਲੰਕਾ ਦੇ ਕਪਤਾਨ
Tuesday, Jul 23, 2024 - 01:55 PM (IST)
ਪੱਲੇਕੇਲੇ- ਚਰਿਥ ਅਸਾਲੰਕਾ ਭਾਰਤ ਦੇ ਖਿਲਾਫ 27 ਜੁਲਾਈ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵਿਚ ਸ਼੍ਰੀਲੰਕਾ ਦੇ ਕਪਤਾਨ ਹੋਣਗੇ। ਸਪਿਨ ਆਲਰਾਊਂਡਰ ਵਨਿੰਦੂ ਹਸਾਰੰਗਾ ਦੇ ਬਾਅਦ ਅਸਾਲੰਕਾ ਨੂੰ ਕਪਤਾਨੀ ਸੌਂਪੀ ਗਈ ਹੈ। ਹਸਾਰੰਗਾ ਨੇ ਅਮਰੀਕਾ ਅਤੇ ਵੈਸਟਇੰਡੀਜ਼ 'ਚ ਪਿਛਲੇ ਮਹੀਨੇ ਹੋਏ ਟੀ-20 ਵਿਸ਼ਵ ਕੱਪ 'ਚ ਸ਼੍ਰੀਲੰਕਾ ਦੀ ਕਪਤਾਨੀ ਕੀਤੀ ਸੀ।
ਅਸਾਲੰਕਾ ਨੇ ਇਸ ਸਾਲ ਦੇ ਸ਼ੁਰੂ ਵਿੱਚ ਬੰਗਲਾਦੇਸ਼ ਦੌਰੇ 'ਤੇ ਦੋ ਟੀ-20 ਮੈਚਾਂ ਵਿੱਚ ਸ਼੍ਰੀਲੰਕਾ ਦੀ ਕਪਤਾਨੀ ਵੀ ਕੀਤੀ ਸੀ ਜਦੋਂ ਹਸਾਰੰਗਾ ਮੁਅੱਤਲੀ ਝੱਲ ਰਹੇ ਸਨ। ਸ਼੍ਰੀਲੰਕਾ ਦੇ ਸਾਬਕਾ ਅੰਡਰ-19 ਕਪਤਾਨ ਅਸਾਲੰਕਾ ਨੇ ਇਸ ਸਾਲ ਆਪਣੀ ਕਪਤਾਨੀ 'ਚ ਜਾਫਨਾ ਕਿੰਗਜ਼ ਨੂੰ ਐੱਲਪੀਐੱਲ 'ਚ ਖਿਤਾਬ ਦਿਵਾਇਆ ਸੀ। ਭਾਰਤੀ ਟੀਮ ਸੋਮਵਾਰ ਰਾਤ ਨੂੰ ਇੱਥੇ ਪਹੁੰਚੀ।
ਸ਼੍ਰੀਲੰਕਾ ਟੀਮ:
ਚਰਿਥ ਅਸਾਲੰਕਾ (ਕਪਤਾਨ), ਪਥੁਮ ਨਿਸਾਂਕਾ, ਕੁਸਲ ਜਤਿਨ ਪਰੇਰਾ, ਅਵਿਸ਼ਕਾ ਫਰਨਾਂਡੋ, ਕੁਸਲ ਮੈਂਡਿਸ, ਦਿਨੇਸ਼ ਚਾਂਦੀਮਲ, ਕਾਮਿੰਡੂ ਮੈਂਡਿਸ, ਦਾਸੁਨ ਸ਼ਨਾਕਾ, ਵਨਿੰਦੂ ਹਸਾਰੰਗਾ, ਦੁਨੀਥ ਵੇਲਾਲਾਗੇ, ਮਹਿਸ਼ ਤੀਕਸ਼ਾਨਾ, ਚਾਮਿੰਦੁ ਵਿਕਰਮਾਸਿੰਘੇ, ਮਥੀਸਾ ਪਥਿਰਾਨਾ, ਨੁਵਾਨ ਤੁਸ਼ਾਰਾ, ਦੁਸ਼ਮੰਤਾ ਚਾਮੀਰਾ, ਬਿਨੁਰਾ ਫਰਨਾਂਡੋ।