ਵਿਸ਼ਵ ਕੱਪ ''ਚ ਬਤੌਰ ਕਪਤਾਨ ਕੋਹਲੀ ਦੀ ਹੋਵੇਗੀ ਅਸਲ ਪ੍ਰੀਖਿਆ

Saturday, May 18, 2019 - 05:25 PM (IST)

ਵਿਸ਼ਵ ਕੱਪ ''ਚ ਬਤੌਰ ਕਪਤਾਨ ਕੋਹਲੀ ਦੀ ਹੋਵੇਗੀ ਅਸਲ ਪ੍ਰੀਖਿਆ

ਨਵੀਂ ਦਿੱਲੀ— ਵਿਰਾਟ ਕੋਹਲੀ ਲਗਾਤਾਰ ਆਪਣੇ ਪ੍ਰਦਰਸ਼ਨ ਨਾਲ ਮਹਾਨ ਖਿਡਾਰੀਆਂ ਦੀ ਲਿਸਟ ਵਿਚ ਸ਼ਾਮਲ ਹੋ ਚੁੱਕਾ ਹੈ ਪਰ ਇੰਗਲੈਂਡ ਵਿਚ ਹੋਣ ਵਾਲੇ ਵਿਸਵ ਕੱਪ ਭਾਰਤੀ ਖਿਡਾਰੀ ਕੋਲ ਕਪਤਾਨ ਦੇ ਰੂਪ ਵਿਚ ਆਪਣੀ ਛਾਪ ਛੱਡਣ ਦਾ ਮੌਕਾ ਹੋਵੇਗਾ। ਆਸਟਰੇਲੀਆਈ ਧਰਤੀ 'ਤੇ ਟੈਸਟ ਸੀਰੀਜ਼ ਜਿੱਤਣ ਵਾਲਾ ਪਹਿਲਾ ਭਾਰਤੀ ਕਪਤਾਨ ਕੋਹੀਲ ਅਜਿਹੀ ਟੀਮ ਦੀ ਅਗਵਾਈ ਕਰੇਗਾ, ਜਿਸਦੀਆਂਆਪਣੀਆਂ ਕੁਝ ਸਮੱਸਿਆਵਾਂ ਹਨ ਪਰ ਉਹ ਮੈਚ ਦਾ ਪਾਸਾ ਬਦਲਣ ਵਾਲੀ ਟੀਮਾਂ  ਤੋਂ ਜ਼ਰਾ ਵੀ ਘੱਟ ਨਹੀਂ ਹੈ, ਜਿਹੜੀਆਂ ਵੱਡੇ ਟੂਰਨਾਮੈਂਟ ਲਈ ਜ਼ਰੂਰੀ ਚੀਜ਼ਾਂ ਹੁੰਦੀਆਂ ਹਨ। ਕੋਹਲੀ ਸਾਹਮਣੇ ਇਹ ਵੀ ਸਮੱਸਿਆ ਹੈ ਕਿ  ਚੌਥੇ ਨੰਬਰ 'ਤੇ ਕੌਣ ਬੱਲੇਬਾਜ਼ੀ ਕਰੇਗਾ,  ਕੀ ਕੇਦਾਰ ਜਾਧਵ ਪੂਰੀ ਤਰ੍ਹਾਂ ਠੀਕ ਹੈ,  ਤੀਜਾ ਤੇਜ਼ ਗੇਂਦਬਾਜ਼ ਜਾਂ ਫਿਰ ਵਾਧੂ ਆਲਰਾਊਂਡਰਜਾਂ  ਕੁਲਦੀਪ ਜਾਂ ਚਾਹਲ ਜਾਂ ਫਿਰ ਦੋਵੇਂ ਇਕ ਨੂੰ ਖਿਡਾਇਆ ਜਾਵੇ। ਵਿਸ਼ਵ ਕੱਪ ਵਿਚ ਕੋਹਲੀ ਦੀ ਕਾਬਲੀਅਤ ਬਤੌਰ ਬੱਲੇਬਾਜ਼ ਤੋਂ ਵੱਧ ਬਤੌਰ ਕਪਤਾਨ ਦੇਖੀ ਜਾਵੇਗੀ। 

PunjabKesari

ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਭਾਰਤੀ ਕਪਤਾਨ ਲਈ ਸੱਤ ਹਫਤੇ ਤਕ ਚੱਲਣ ਵਾਲਾ ਟੂਰਨਾਮੈਂਟ ਕਾਫੀ ਅਹਿਮ ਹੋਵੇਗਾ, ਜਿਸ ਵਿਚ ਉਸਦੇ 11,000 ਦੌੜਾਂ ਪਾਰ ਕਰਨ ਦੀ ਉਮੀਦ ਹੈ ਤੇ ਉਹ ਕੁਝ ਹੋਰ ਸੈਂਕੜੇ ਵੀ ਆਪਣੇ 41 ਸੈਂਕੜਿਆਂ ਵਿਚ ਜੋੜਨਾ ਚਾਹੇਗਾ।


Related News