ਜਦੋਂ ਤਕ IPL ਖੇਡ ਰਿਹਾ ਹਾਂ, RCB ''ਚ ਹੀ ਰਹਾਂਗਾ : ਕੋਹਲੀ

04/24/2020 10:25:59 PM

ਨਵੀਂ ਦਿੱਲੀ— ਵਿਰਾਟ ਕੋਹਲੀ ਨੇ ਕਿਹਾ ਕਿ ਜਦੋਂ ਤਕ ਉਹ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਖੇਡ ਹਨ ਉਦੋ ਤਕ ਰਾਇਲ ਚੈਲੰਜਰਜ ਬੈਂਗਲੁਰੂ  (ਆਰ. ਸੀ. ਬੀ.) ਦੀ ਟੀਮ ਨੂੰ ਨਹੀਂ ਛੱਡਣਗੇ। ਆਰ. ਸੀ. ਬੀ. ਦੀ ਟੀਮ ਤਿੰਨ ਵਾਰ ਆਈ. ਪੀ. ਐੱਲ. ਦੇ ਫਾਈਨਲ 'ਚ ਪਹੁੰਚੀ ਹੈ ਪਰ ਕਦੀ ਵੀ ਟਰਾਫੀ ਨਹੀਂ ਜਿੱਤੀ। ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਤੇ ਆਰ. ਸੀ. ਬੀ. ਦੇ ਆਪਣੇ ਸਾਥੀ ਏ ਬੀ ਡਿਵੀਲੀਅਰ ਦੇ ਨਾਲ ਇੰਸਟਾਗ੍ਰਾਮ ਲਾਈਵ 'ਚ ਕੋਹਲੀ ਨੇ ਕਿਹਾ ਕਿ ਖਿਤਾਬ ਜਿੱਤਣਾ ਹੁਣ ਵੀ ਉਸਦਾ ਟੀਚਾ ਹੈ ਪਰ ਨਤੀਜਾ ਜੋ ਵੀ ਹੋਵੇ ਉਹ ਟੀਮ ਨੂੰ ਨਹੀਂ ਛੱਡਣਗੇ। ਭਾਰਤੀ ਕਪਤਾਨ ਨੇ ਕਿਹਾ ਇਹ ਸ਼ਾਨਦਾਰ ਸਫਰ ਰਿਹਾ ਹੈ। ਇਕ ਸਾਥ ਟੀਮ 'ਚ ਰਹਿ ਕੇ ਆਈ. ਪੀ . ਐੱਲ. ਜਿੱਤਣਾ ਸਾਡਾ ਸੁਪਨਾ ਹੈ। ਅਜਿਹੀ ਕੋਈ ਗੱਲ ਨਹੀਂ ਹੈ, ਜਿੱਥੇ ਮੈਨੂੰ ਟੀਮ ਛੱਡਣ ਦੇ ਵਾਰੇ 'ਚ ਸੋਚਣਾ ਪੈ ਸਕਦਾ ਹੈ।  ਉਨ੍ਹਾਂ ਨੇ ਕਿਹਾ ਸੈਸ਼ਨ ਵਧੀਆ ਨਹੀਂ ਜਾਣ 'ਤੇ ਮੈਂ ਭਾਵੁਕ ਹੋ ਸਕਦਾ ਹਾਂ ਪਰ ਜਦੋ ਤਕ ਮੈਂ ਆਈ. ਪੀ. ਐੱਲ. ਖੇਡ ਰਿਹਾ ਹਾਂ ਮੈਂ ਟੀਮ ਨੂੰ ਨਹੀਂ ਛੱਡਾਂਗਾ। 
ਆਰ. ਸੀ. ਬੀ. ਦੇ ਪ੍ਰਤੀ ਕੋਹਲੀ ਦੀ ਭਾਵਨਾਵਾਂ 'ਤੇ ਪ੍ਰਤੀਕਿਰਿਆ ਕਰਦੇ ਹੋਏ ਡਿਵੀਲੀਅਰਸ ਨੇ ਵੀ ਪਿਛਲੇ 9 ਸਾਲ ਤੋਂ ਪ੍ਰਸ਼ੰਸਕਾਂ ਦੇ ਪਿਆਰ ਦਾ ਜ਼ਿਕਰ ਕੀਤਾ। ਕੋਹਲੀ ਆਈ. ਪੀ. ਐੱਲ. ਦੀ ਸ਼ੁਰੂਆਤ ਤੋਂ ਹੀ ਆਰ. ਸੀ. ਬੀ. ਵਲੋਂ ਖੇਡ ਰਹੇ ਹਨ। ਡਿਵੀਲੀਅਰਸ ਨੇ ਕਿਹਾ ਇਹ ਮੇਰੀ ਸਥਿਤੀ ਹੈ ਮੈਂ ਕਦੀ ਆਰ. ਸੀ. ਬੀ. ਨੂੰ ਨਹੀਂ ਛੱਡਣਾ ਚਾਹੁੰਦਾ ਪਰ ਇਸ ਲਈ ਮੈਂ ਲਗਾਤਾਰ ਦੌੜਾਂ ਬਣਾਉਂਦੇ ਰਹਿਣਾ ਹੋਵੇਗਾ। ਤੁਹਾਨੂੰ ਪਤਾ ਹੈ ਕਿ ਮੈਂ ਕਪਤਾਨ ਨਹੀਂ ਹਾਂ।


Gurdeep Singh

Content Editor

Related News