ਅਰੁਣਾਚਲ ਪ੍ਰਦੇਸ਼ ਦੀ ਮਹਿਲਾ ਅੰਡਰ-23 ਟੀਮ 14 'ਤੇ ਢੇਰ
Tuesday, Jan 15, 2019 - 09:03 PM (IST)

ਨਵੀਂ ਦਿੱਲੀ— ਅਰੁਣਾਚਲ ਪ੍ਰਦੇਸ਼ ਦੀ ਟੀਮ ਬੀ. ਸੀ. ਸੀ. ਆਈ. ਮਹਿਲਾ ਅੰਡਰ-23 ਟੀ20 ਟੂਰਨਾਮੈਂਟ 'ਚ ਮੰਗਲਵਾਰ ਨੂੰ ਹਿਮਾਚਲ ਪ੍ਰਦੇਸ਼ ਵਿਰੁੱਧ ਸਿਰਫ 14 ਦੌੜਾਂ 'ਤੇ ਆਊਟ ਹੋ ਗਈ। ਹਿਮਾਚਲ ਪ੍ਰਦੇਸ਼ ਦੀ ਟੀਮ ਨੇ ਇਸ ਮੈਚ ਨੂੰ 1.2 ਓਵਰ 'ਚ 10 ਵਿਕਟਾਂ ਨਾਲ ਆਪਣੇ ਨਾਂ ਕਰ ਜਿੱਤ ਦੀ ਰਸਮ ਪੂਰੀ ਕੀਤੀ। ਟਾਸ ਜਿੱਤ ਕੇ ਬੱਲੇਬਾਜ਼ੀ ਲਈ ਉਤਰੀ ਅਰੁਣਾਚਲ ਪ੍ਰਦੇਸ਼ ਦੀ ਪਾਰੀ 11 ਓਵਰ ਤਕ ਖੇਡੀ ਜਿਸ 'ਚ ਲਗਾਤਾਰ ਥੋੜੇ ਫਰਕ ਨਾਲ ਵਿਕਟਾਂ ਡਿਗਦੀਆਂ ਰਹੀਆਂ। ਟੀਮ ਦੇ 7 ਬੱਲੇਬਾਜ਼ ਖਾਤਾ ਖੋਲੇ ਬਿਨ੍ਹਾਂ ਮੈਦਾਨ ਤੋਂ ਬਾਹਰ ਚੱਲੇ ਗਏ। ਹਿਮਾਚਲ ਪ੍ਰਦੇਸ਼ ਦੀ ਪ੍ਰਾਚੀ ਚੌਹਾਨ ਸਭ ਤੋਂ ਸਫਲ ਗੇਂਦਾਬਜ਼ ਰਹੀ, ਜਿਸ ਨੇ ਇਕ ਦੌੜ 'ਤੇ 4 ਵਿਕਟਾਂ ਹਾਸਲ ਕੀਤੀਆਂ। ਐਤਵਾਰ ਨੂੰ ਚੀਨ ਦੀ ਮਹਿਲਾ ਟੀਮ ਵੀ ਯੂ. ਏ. ਈ. ਦੇ ਵਿਰੁੱਧ ਕੌਮਾਂਤਰੀ ਟੀ-20 ਮੈਚ 'ਚ 14 ਦੌੜਾਂ 'ਤੇ ਆਊਟ ਹੋਈ ਸੀ।