ਅਰਸ਼ਦ ਨਦੀਮ ਪੈਰਿਸ ਓਲੰਪਿਕ ਤੋਂ ਪਹਿਲਾਂ ਫਿਟਨੈੱਸ ਲਈ ਗੋਡੇ ਦੀ ਸਰਜਰੀ ਕਰਵਾਏਗਾ

Monday, Feb 05, 2024 - 07:34 PM (IST)

ਅਰਸ਼ਦ ਨਦੀਮ ਪੈਰਿਸ ਓਲੰਪਿਕ ਤੋਂ ਪਹਿਲਾਂ ਫਿਟਨੈੱਸ ਲਈ ਗੋਡੇ ਦੀ ਸਰਜਰੀ ਕਰਵਾਏਗਾ

ਕਰਾਚੀ- ਪਾਕਿਸਤਾਨ ਦਾ ਚੋਟੀ ਦਾ ਜੈਵਲਿਨ ਥ੍ਰੋਅਰ ਅਰਸ਼ਦ ਨਦੀਮ ਗੋਡੇ ਦੀ ਸਰਜਰੀ ਕਰਵਾਉਣ ਲਈ ਇੰਗਲੈਂਡ ਰਵਾਨਾ ਹੋ ਗਿਆ ਹੈ। ਉਸਦਾ ਟੀਚਾ ਪੈਰਿਸ ਓਲੰਪਿਕ ਤੋਂ ਪਹਿਲਾਂ ਫਿਟਨੈੱਸ ਹਾਸਲ ਕਰਨ ਦਾ ਹੈ। ਰਾਸ਼ਟਰਮੰਡਲ ਖੇਡਾਂ (2022) ਵਿਚ ਸੋਨ ਤਮਗਾ ਜਿੱਤਣ ਵਾਲੇ ਨਦੀਮ ਨੂੰ ਆਪਣੇ ਗੋਡੇ ਦੀ ਸਮੱਸਿਆ ਕਾਰਨ ਪਿਛਲੇ ਸਾਲ ਚੀਨ ਵਿਚ ਹਾਂਗਝੋਊ ਏਸ਼ੀਆਈ ਖੇਡਾਂ ਵਿਚੋਂ ਹਟਣਾ ਪਿਆ ਸੀ।


author

Aarti dhillon

Content Editor

Related News