ਆਰਸੇਨਲ ਨੇ ਪੈਨਲਟੀ ਸ਼ੂਟਆਉਟ ''ਚ ਲੀਵਰਪੂਲ ਨੂੰ ਪਛਾੜ ਕੇ ਜਿੱਤਿਆ ਕਮਿਊਨਿਟੀ ਸ਼ੀਲਡ ਦਾ ਖ਼ਿਤਾਬ

Sunday, Aug 30, 2020 - 03:20 PM (IST)

ਆਰਸੇਨਲ ਨੇ ਪੈਨਲਟੀ ਸ਼ੂਟਆਉਟ ''ਚ ਲੀਵਰਪੂਲ ਨੂੰ ਪਛਾੜ ਕੇ ਜਿੱਤਿਆ ਕਮਿਊਨਿਟੀ ਸ਼ੀਲਡ ਦਾ ਖ਼ਿਤਾਬ

ਲੰਡਨ (ਭਾਸ਼ਾ) : ਪਿਅਰੇ-ਐਮਰਿਕ ਆਬਾਮੇਯਾਂਗ ਦੇ ਸ਼ਾਨਦਾਰ ਖੇਡ ਨਾਲ ਆਰਸੇਨਲ ਨੇ ਪੈਨਲਟੀ ਸ਼ੂਟਆਉਟ ਵਿਚ ਲੀਵਰਪੂਲ ਨੂੰ 5-4 ਨਾਲ ਹਰਾ ਕੇ ਸ਼ਨੀਵਾਰ ਨੂੰ ਕਮਿਊਨਿਟੀ ਸ਼ੀਲਡ ਮੈਚ ਆਪਣੇ ਨਾਮ ਕੀਤਾ। ਕੋਵਿਡ-19 ਮਹਾਮਾਰੀ ਕਾਰਨ ਵੇਂਬਲੇ ਸਟੇਡੀਅਮ ਵਿਚ ਦਰਸ਼ਕਾਂ ਦੇ ਬਿਨਾਂ ਖੇਡੇ ਗਏ ਇਸ ਮੁਕਾਬਲੇ ਵਿਚ ਆਬਾਮੇਯਾਂਗ ਨੇ ਮੈਚ ਦੇ 12ਵੇਂ ਮਿੰਟ ਵਿਚ ਗੋਲ ਕਰਕੇ ਟੀਮ ਨੂੰ ਬੜਤ ਦਿਵਾ ਦਿੱਤੀ ਪਰ ਲੀਵਰਪੂਲ ਲਈ ਤਕੁਮਿ ਮਿਨਾਮਿਨੋ ਨੇ 73ਵੇਂ ਮਿੰਟ ਵਿਚ ਗੋਲ ਕਰ ਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ।

ਆਬਾਮੇਯਾਂਗ ਨੇ ਇਸ ਦੇ ਬਾਅਦ ਪੈਨਲਟੀ ਸ਼ੂਟਆਉਟ ਵਿਚ ਨਿਰਣਾਇਕ ਗੋਲ ਕਰਕੇ ਟੀਮ ਨੂੰ 5-4 ਨਾਲ ਜਿੱਤ ਦਿਵਾ ਦਿੱਤੀ। ਕਮਿਊਨਿਟੀ ਸ਼ੀਲਡ ਮੈਚ ਨੂੰ ਚੈਰਿਟੀ ਲਈ ਪ੍ਰੀਮੀਅਰ ਲੀਗ ਦੇ ਜੇਤੂ ਅਤੇ ਐਫ.ਏ. ਕੱਪ ਦੇ ਜੇਤੂ ਵਿਚਾਲੇ ਨਵੇਂ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਖੇਡਿਆ ਜਾਂਦਾ ਹੈ। ਪ੍ਰੀਮੀਅਰ ਲੀਗ ਦਾ ਨਵਾਂ ਸੈਸ਼ਨ 12 ਸਤੰਬਰ ਤੋਂ ਸ਼ੁਰੂ ਹੋਵੇਗਾ।


author

cherry

Content Editor

Related News