ਜਿਨਸੀ ਸ਼ੋਸ਼ਣ ਦੇ ਦੋਸ਼ੀ ਸਾਬਕਾ ਸਹਾਇਕ ਫੁੱਟਬਾਲ ਕੋਚ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ

02/12/2023 1:42:19 PM

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੀ ਇਕ ਅਦਾਲਤ ਨੇ ਭਾਰਤੀ ਮਹਿਲਾ ਅੰਡਰ-17 ਫੁੱਟਬਾਲ ਟੀਮ ਦੇ ਸਹਾਇਕ ਕੋਚ ਅਹੁਦੇ ਤੋਂ ਬਰਖ਼ਾਸਤ ਕੀਤੇ ਗਏ ਅਲੈਕਸ ਮਾਰਿਓ ਐਂਬਰੋਜ਼ ਖ਼ਿਲਾਫ਼ ਕਥਿਤ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਐਂਬਰੋਜ਼ ਖ਼ਿਲਾਫ਼ ਦਵਾਰਕਾ ਸੈਕਟਰ 23 ਪੁਲਸ ਸਟੇਸ਼ਨ ਵਿਚ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਆਫੈਂਸ (ਪੋਕਸੋ) ਐਕਟ ਦੀ ਧਾਰਾ 12 (ਜਿਨਸੀ ਸ਼ੋਸ਼ਣ ਲਈ ਸਜ਼ਾ) ਦੇ ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਸੀ।

ਇਹ ਵੀ ਪੜ੍ਹੋ: Women's T20 World Cup-2023: ਅੱਜ ਪਾਕਿਸਤਾਨ ਨਾਲ ਭਾਰਤੀ ਧੀਆਂ ਕਰਨਗੀਆਂ ਦੋ-ਦੋ ਹੱਥ

ਐਂਬਰੋਜ਼ ਨੂੰ ਭਾਰਤੀ ਟੀਮ ਦੇ ਯੂਰਪ ਦੌਰੇ ਦੌਰਾਨ ਇਕ ਖ਼ਿਡਾਰੀ ਨਾਲ ਕਥਿਤ ਦੁਰਵਿਵਹਾਰ ਲਈ ਨਾਰਵੇ ਤੋਂ ਵਾਪਸ ਸੱਦਿਆ ਗਿਆ ਸੀ। ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ.ਆਈ.ਐੱਫ.ਐੱਫ.) ਨੇ ਐਂਬਰੋਜ਼ ਨੂੰ ਪਿਛਲੇ ਸਾਲ ਜੁਲਾਈ ਵਿਚ ਬਰਖ਼ਾਸਤ ਕਰ ਦਿੱਤਾ ਸੀ। ਅਦਾਲਤ ਨੇ ਸ਼ੁੱਕਰਵਾਰ ਨੂੰ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ (ਸੀ.ਆਰ.ਪੀ.ਸੀ) ਦੀ ਧਾਰਾ 70 ਤਹਿਤ ਐਂਬਰੋਜ਼ ਦੀ ਗ੍ਰਿਫ਼ਤਾਰੀ ਦਾ ਵਾਰੰਟ ਜਾਰੀ ਕੀਤਾ।

ਇਹ ਵੀ ਪੜ੍ਹੋ: ਟੂਰਨਾਮੈਂਟ ਖੇਡਦੇ ਹੋਏ 20 ਸਾਲਾ ਕਬੱਡੀ ਖਿਡਾਰੀ ਦੀ ਮੌਤ, ਵੀਡੀਓ ਵਾਇਰਲ


cherry

Content Editor

Related News