ਸ਼੍ਰੀਲੰਕਾ ਕ੍ਰਿਕਟ ਚੋਣ ਕਮੇਟੀ ਦੇ ਚੇਅਰਮੈਨ ਉਪੁਲ ਥਰੰਗਾ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ

Wednesday, Oct 09, 2024 - 06:55 PM (IST)

ਸ਼੍ਰੀਲੰਕਾ ਕ੍ਰਿਕਟ ਚੋਣ ਕਮੇਟੀ ਦੇ ਚੇਅਰਮੈਨ ਉਪੁਲ ਥਰੰਗਾ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ

ਕੋਲੰਬੋ- ਸ਼੍ਰੀਲੰਕਾ ਕ੍ਰਿਕਟ ਚੋਣ ਕਮੇਟੀ ਦੇ ਚੇਅਰਮੈਨ ਉਪੁਲ ਥਰੰਗਾ ਖਿਲਾਫ 8 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਡੇਲੀ ਮਿਰਰ ਦੀ ਰਿਪੋਰਟ ਮੁਤਾਬਕ ਮੈਟਲੇ ਹਾਈ ਕੋਰਟ ਵੱਲੋਂ ਜਾਰੀ ਵਾਰੰਟ ਮੈਚ ਫਿਕਸਿੰਗ ਮਾਮਲੇ ਨਾਲ ਸਬੰਧਤ ਹੈ। ਜਿਸ ਵਿੱਚ ਕੈਂਡੀ ਵਿੱਚ ਆਯੋਜਿਤ ਲੀਜੈਂਡਜ਼ ਲੀਗ ਟੂਰਨਾਮੈਂਟ ਵੀ ਸ਼ਾਮਲ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਥਰੰਗਾ ਫਿਲਹਾਲ ਅਮਰੀਕਾ 'ਚ ਹੈ ਜਿੱਥੇ ਉਹ ਇਕ ਫਰੈਂਚਾਈਜ਼ੀ ਕ੍ਰਿਕਟ ਟੂਰਨਾਮੈਂਟ 'ਚ ਹਿੱਸਾ ਲੈ ਰਿਹਾ ਹੈ। 


author

Tarsem Singh

Content Editor

Related News