ਅਰੋਨੀਅਨ-ਨੇਪੋਨੀਯਚੀ ''ਚ ਹੋਵੇਗੀ ਸਪੀਡ ਚੈੱਸ ਦੇ ਕੁਆਰਟਰ ਫਾਈਨਲ ''ਚ ਪਹੁੰਚਣ ਦੀ ਜੰਗ
Thursday, Nov 12, 2020 - 01:14 AM (IST)
![ਅਰੋਨੀਅਨ-ਨੇਪੋਨੀਯਚੀ ''ਚ ਹੋਵੇਗੀ ਸਪੀਡ ਚੈੱਸ ਦੇ ਕੁਆਰਟਰ ਫਾਈਨਲ ''ਚ ਪਹੁੰਚਣ ਦੀ ਜੰਗ](https://static.jagbani.com/multimedia/2020_11image_01_14_313712617chess.jpg)
ਮਾਸਕੋ (ਨਿਕਲੇਸ਼ ਜੈਨ)- ਸਪੀਡ ਚੈੱਸ 'ਚ ਹੁਣ ਤੱਕ 4 ਵੱਡੇ ਨਾਮ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ, ਫਰਾਂਸ ਦੇ ਮਕਸੀਮ ਲਾਗਰੇਵ, ਅਮਰੀਕਾ ਦੇ ਵੇਸਲੀ ਸੋ ਅਤੇ ਰੂਸ ਦੇ ਬਲਾਦੀਮੀਰ ਫੇਡੋਸੀਵ ਕੁਆਰਟਰ ਫਾਈਨਲ 'ਚ ਥਾਂ ਬਣਾ ਚੁੱਕੇ ਹਨ, ਜਦਕਿ 4 ਹੋਰ ਖਿਡਾਰੀਆਂ ਦੇ ਨਾਮ ਆਉਣੇ ਬਾਕੀ ਹਨ। ਹੁਣ ਅਗਲਾ ਮੁਕਾਬਲਾ ਹੋਵੇਗਾ ਅਮੇਰਨੀਆ ਦੇ ਵਿਸ਼ਵ ਨੰਬਰ-6 ਲੇਵੋਨ ਅਰੋਨੀਅਨ ਅਤੇ ਵਿਸ਼ਵ ਨੰਬਰ-5 ਰੂਸ ਦੇ ਇਯਾਨ ਨੇਪੋਨੀਯਚੀ ਵਿਚਾਲੇ। ਦੋਨਾਂ 'ਚੋਂ ਜਿੱਤਣ ਵਾਲਾ ਖਿਡਾਰੀ ਕੁਆਰਟਰ ਫਾਈਨਲ 'ਚ ਥਾਂ ਬਣਾਉਂਦੇ ਹੋਏ ਫਰਾਂਸ ਦੇ ਮਕਸੀਮ ਲਾਗਰੇਵ ਨਾਲ ਮੁਕਾਬਲਾ ਖੇਡੇਗਾ।ਟੂਰਨਾਮੈਂਟ ਦੇ ਫਾਰਮੈੱਟ ਅਨੁਸਾਰ ਦੋਨੋਂ ਖਿਡਾਰੀ ਆਪਸ 'ਚ ਪਹਿਲੇ 90 ਮਿੰਟ ਤੱਕ 5+1 ਮਿੰਟ ਦੇ ਮੁਕਾਬਲੇ, ਫਿਰ 60 ਮਿੰਟ ਤੱਕ 3+1 ਮਿੰਟ ਦੇ ਮੁਕਾਬਲੇ ਅਤੇ ਫਿਰ 30 ਮਿੰਟ ਤੱਕ 1+1 ਮਿੰਟ ਦੇ ਮੁਕਾਬਲੇ ਖੇਡਣਗੇ।