ਫੌਜ ਨੇ ਜਿੱਤਿਆ ਕਰਾਟੇ ਚੈਂਪੀਅਨਸ਼ਿਪ ਦਾ ਖਿਤਾਬ

Wednesday, Jan 17, 2018 - 08:57 AM (IST)

ਫੌਜ ਨੇ ਜਿੱਤਿਆ ਕਰਾਟੇ ਚੈਂਪੀਅਨਸ਼ਿਪ ਦਾ ਖਿਤਾਬ

ਸ਼ਿਲਾਂਗ, (ਬਿਊਰੋ)— ਫੌਜ ਦੀ ਕਰਾਟੇ ਟੀਮ ਨੇ ਕੋਲਕਾਤਾ 'ਚ ਖਤਮ ਹੋਈ ਰਾਸ਼ਟਰੀ ਕਾਰਟੇ ਚੈਂਪੀਅਨਸ਼ਿਪ 2018 'ਚ ਓਵਰਆਲ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ। ਫੌਜ ਦੀ ਟੀਮ ਨੇ ਪਿਛਲੇ 12 ਸਾਲਾਂ ਤੋਂ ਸਿਖਰ 'ਤੇ ਰਹੇ ਮੱਧ ਪ੍ਰਦੇਸ਼ ਨੂੰ ਫਾਈਨਲ 'ਚ ਹਰਾਇਆ।
ਇੱਥੇ ਜਾਰੀ ਬਿਆਨ 'ਚ ਰੱਖਿਆ ਬੁਲਾਰੇ ਵਿੰਗ ਕਮਾਂਡਰ ਰਤਨਾਕਰ ਸਿੰਘ ਨੇ ਦੱਸਿਆ ਕਿ ਰਾਸ਼ਟਰੀ ਕਰਾਟੇ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੈ ਜਦੋਂ ਫੌਜ ਦੀ ਟੀਮ ਚੈਂਪੀਅਨ ਬਣੀ ਹੈ। 11 ਖਿਡਾਰੀਆਂ ਦੇ ਦਲ ਨੇ ਵਿਅਕਤੀਗਤ ਮੁਕਾਬਲੇ 'ਚ ਤਿੰਨ ਸੋਨ ਅਤੇ ਦੋ ਕਾਂਸੀ ਤਮਗੇ ਜਿੱਤੇ ਜਦਕਿ ਟੀਮ ਮੁਕਾਬਲੇ 'ਚ ਉਨ੍ਹਾਂ ਨੇ ਇਕ ਸੋਨ ਤਗਮਾ ਜਿੱਤਿਆ।


Related News