ਅਰਜੁਨ ਤੇਂਦੁਲਕਰ ਨੂੰ ਕੁੱਤੇ ਨੇ ਵੱਢਿਆ, ਵਧ ਗਈ ਫੈਨਜ਼ ਦੀ ਚਿੰਤਾ (ਵੀਡੀਓ)

05/16/2023 4:38:43 PM

ਸਪੋਰਟਸ ਡੈਸਕ : IPL 2023 ਦਾ 63ਵਾਂ ਮੈਚ ਅੱਜ ਸ਼ਾਮ 7:30 ਵਜੇ ਮੁੰਬਈ ਇੰਡੀਅਨਜ਼ ਅਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਲਖਨਊ ਦੇ ਅਟਲ ਬਿਹਾਰੀ ਵਾਜਪਾਈ ਏਕਾਨਾ ਸਟੇਡੀਅਮ 'ਚ ਖੇਡਿਆ ਜਾਵੇਗਾ। ਪਰ ਇਸ ਤੋਂ ਪਹਿਲਾਂ ਮੁੰਬਈ ਦੇ ਪ੍ਰਸ਼ੰਸਕਾਂ ਨੂੰ ਨਿਰਾਸ਼ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਦਰਅਸਲ, ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਨੂੰ ਕੁੱਤੇ ਨੇ ਕੱਟ ਲਿਆ ਹੈ।

ਮੈਚ ਸ਼ੁਰੂ ਹੋਣ ਤੋਂ ਪਹਿਲਾਂ ਦੋਵੇਂ ਟੀਮਾਂ ਇਸ ਮੈਚ ਨੂੰ ਜਿੱਤਣ ਲਈ ਖੂਬ ਪਸੀਨਾ ਵਹਾ ਰਹੀਆਂ ਹਨ। ਇਸ ਦੌਰਾਨ ਲਖਨਊ ਸੁਪਰ ਜਾਇੰਟਸ ਦੇ ਟਵਿਟਰ ਹੈਂਡਲ 'ਤੇ ਇਕ ਵੀਡੀਓ ਜਾਰੀ ਕੀਤਾ ਗਿਆ, ਜਿਸ 'ਚ ਅਰਜੁਨ ਲਖਨਊ ਦੇ ਖਿਡਾਰੀਆਂ ਨੂੰ ਮਿਲਦੇ ਨਜ਼ਰ ਆ ਰਹੇ ਹਨ। ਤੁਸੀਂ ਦੇਖ ਸਕਦੇ ਹੋ ਕਿ ਅਰਜੁਨ ਦੀ ਮੁਲਾਕਾਤ ਯੁੱਧਵੀਰ ਸਿੰਘ ਚਰਕ ਅਤੇ ਮੋਹਸਿਨ ਖਾਨ ਨਾਲ ਹੋਈ ਸੀ। ਇਸ ਵਿੱਚ ਅਰਜੁਨ ਨੇ ਦੱਸਿਆ ਕਿ ਉਸਨੂੰ ਇੱਕ ਕੁੱਤੇ ਨੇ ਵੱਢ ਲਿਆ ਸੀ। ਇੱਕ ਕ੍ਰਿਕਟਰ ਅਰਜੁਨ ਤੇਂਦੁਲਕਰ ਨੂੰ ਜੱਫੀ ਪਾ ਕੇ ਪੁੱਛਦਾ ਹੈ ਕਿ ਉਂਗਲੀ ਨੂੰ ਕੀ ਹੋਇਆ ਹੈ। ਜਵਾਬ ਵਿੱਚ ਅਰਜੁਨ ਨੇ ਕਿਹਾ ਕਿ ਕੁੱਤੇ ਨੇ ਵੱਢ ਲਿਆ ਹੈ। ਇਸ ਤੋਂ ਬਾਅਦ ਸਾਥੀ ਕ੍ਰਿਕਟਰ ਨੇ ਪੁੱਛਿਆ ਕਿ ਕਦੋਂ, ਜਿਸ 'ਤੇ ਉਸ ਨੇ ਇਕ ਦਿਨ ਪਹਿਲਾਂ ਕਿਹਾ।

ਇਹ ਵੀ ਪੜ੍ਹੋ : ਮਾਣ ਵਾਲੀ ਗੱਲ, ਸਿੱਖ ਮਾਰਸ਼ਲ ਆਰਟ ਗੱਤਕਾ ਬਣਿਆ ਕੌਮੀ ਖੇਡਾਂ ਦਾ ਹਿੱਸਾ

ਇਹ ਸਪੱਸ਼ਟ ਨਹੀਂ ਹੈ ਕਿ ਕੁੱਤੇ ਨੇ ਏਕਾਨਾ ਸਟੇਡੀਅਮ 'ਚ ਵੱਢਿਆ ਜਾਂ ਹੋਰ ਕਿਤੇ। ਕੁੱਤੇ ਨੇ ਉਸ ਦੀ ਗੇਂਦਬਾਜ਼ੀ ਵਾਲੇ ਹੱਥ ਦੀਆਂ ਉਂਗਲਾਂ ਦੇ ਨੇੜੇ ਵੱਢਿਆ ਹੈ। ਪਰ ਚੰਗੀ ਖ਼ਬਰ ਇਹ ਹੈ ਕਿ ਸੱਟ ਜ਼ਿਆਦਾ ਨਹੀਂ ਹੈ ਕਿਉਂਕਿ ਉਸ ਨੇ ਨੈੱਟ 'ਤੇ ਗੇਂਦਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ।

ਦੱਸ ਦੇਈਏ ਕਿ ਅਰਜੁਨ ਨੇ ਆਪਣਾ ਪਹਿਲਾ ਮੈਚ ਕੋਲਕਾਤਾ ਨਾਈਟ ਰਾਈਡਰਸ ਖਿਲਾਫ ਖੇਡਿਆ ਸੀ। 4 ਮੈਚਾਂ 'ਚ ਤਿੰਨ ਵਿਕਟਾਂ ਲੈਣ ਤੋਂ ਬਾਅਦ ਅਰਜੁਨ ਨੂੰ ਪਲੇਇੰਗ ਇਲੈਵਨ 'ਚ ਮੌਕਾ ਨਹੀਂ ਮਿਲ ਰਿਹਾ ਹੈ। ਮੁੰਬਈ ਨੇ ਹੁਣ ਆਪਣਾ ਅਗਲਾ ਮੈਚ ਲਖਨਊ ਸੁਪਰ ਜਾਇੰਟਸ ਦੇ ਖਿਲਾਫ ਖੇਡਣਾ ਹੈ। ਪਲੇਆਫ 'ਚ ਜਗ੍ਹਾ ਪੱਕੀ ਕਰਨ ਦੇ ਲਿਹਾਜ਼ ਨਾਲ ਮੁੰਬਈ ਲਈ ਇਹ ਮੈਚ ਅਹਿਮ ਹੈ। ਮੁੰਬਈ 14 ਅੰਕਾਂ ਨਾਲ ਟੇਬਲ 'ਚ ਤੀਜੇ ਨੰਬਰ 'ਤੇ ਹੈ। ਲਖਨਊ ਨੂੰ ਵੀ ਕਿਸੇ ਵੀ ਕੀਮਤ 'ਤੇ ਜਿੱਤ ਦੀ ਲੋੜ ਹੈ। ਲਖਨਊ 12 ਮੈਚਾਂ 'ਚ ਇਕ ਅੰਕ ਘੱਟ ਨਾਲ ਚੌਥੇ ਸਥਾਨ 'ਤੇ ਹੈ। ਜੋ ਵੀ ਟੀਮ ਇਸ ਮੈਚ ਨੂੰ ਜਿੱਤਦੀ ਹੈ, ਉਸ ਦਾ ਪਲੇਆਫ ਵਿੱਚ ਜਾਣ ਦਾ ਦਾਅਵਾ ਮਜ਼ਬੂਤ ਹੋ ਜਾਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News