ਲੰਬੂ ਤੋਂ ਵੀ ਲੰਬਾ ਹੈ ''ਛੋਟਾ ਸਚਿਨ''
Thursday, Dec 13, 2018 - 04:42 PM (IST)

ਨਵੀਂ ਦਿੱਲੀ— ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਅਕਸਰ ਆਪਣੀ ਘਾਤਕ ਗੇਂਦਬਾਜ਼ੀ ਨਾਲ ਸੁਰਖੀਆਂ ਬਟੋਰਦੇ ਰਹਿੰਦੇ ਹਨ ਪਰ ਹੁਣ ਉਹ ਆਪਣੀ ਇਕ ਤਸਵੀਰ ਦੀ ਵਜ੍ਹਾ ਨਾਲ ਸੁਰਖੀਆਂ 'ਚ ਹਨ। ਬੁੱਧਵਾਰ ਨੂੰ ਅਰਜੁਨ ਤੇਂਦੁਲਕਰ ਆਪਣੇ ਪਰਿਵਾਰ ਨਾਲ ਮੁੰਬਈ 'ਚ ਇਸ਼ਾ ਅੰਬਾਨੀ ਅਤੇ ਆਨੰਦ ਪੀਰਾਮਲ ਦੇ ਵਿਆਹ 'ਚ ਪਹੁੰਚੇ ਜਿੱੱਥੇ ਉਨ੍ਹਾਂ ਨੇ 'ਬਿੱਗ ਬੀ' ਯਾਨੀ ਅਮਿਤਾਭ ਬੱਚਨ ਨਾਲ ਵੀ ਤਸਵੀਰ ਖਿਚਵਾਈ। ਇਸ ਤਸਵੀਰ ਨੇ ਹੀ ਕ੍ਰਿਕਟ ਫੈਨਜ਼ ਨੂੰ ਬਹੁਤ ਹੈਰਾਨ ਕਰ ਦਿੱਤਾ। ਦਰਅਸਲ ਇਸ ਇਸ ਫੋਟੋ 'ਚ ਅਰਜੁਨ ਤੇਂਦੁਲਕਰ 'ਬਿੱਗ ਬੀ' ਨਾਲ ਖੜੇ ਹਨ ਅਤੇ ਉਹ ਉਨ੍ਹਾਂ ਤੋਂ ਵੀ ਲੰਮੇ ਦਿਖ ਰਹੇ ਹਨ। ਬਿੱਗ ਬੀ ਦਾ ਕੱਦ 6 ਫੁੱਟ 2 ਇੰਚ ਦੱਸਿਆ ਜਾਂਦਾ ਹੈ ਮਤਲਬ ਅਰਜੁਨ ਤੇਂਦੁਲਕਰ ਤਕਰੀਬਨ 6 ਫੁੱਟ 3 ਇੰਚ ਲੰਮੇ ਹਨ।
ਵੈਸੇ ਕੱਦ ਵੰਸ਼ 'ਤੇ ਨਿਰਭਰ ਕਰਦਾ ਹੈ ਪਰ ਅਰਜੁਨ ਤੇਂਦੁਲਕਰ ਦੇ ਲੰਮੇ ਕੱਦ ਦੀ ਵਜ੍ਹਾ ਉਨ੍ਹਾਂ ਦੀ ਟ੍ਰੈਨਿੰਗ ਵੀ ਹੋ ਸਕਦੀ ਹੈ। ਦਰਅਸਲ ਅਰਜੁਨ ਤੇਂਦੁਲਕਰ ਕਾਫੀ ਜ਼ਿਆਦਾ ਰਨਿੰਗ ਕਰਦੇ ਹਨ ਅਤੇ ਫੰਕਸ਼ਨਲ ਟ੍ਰੈਨਿੰਗ 'ਚ ਵੀ ਉਹ ਕਾਫੀ ਪਸੀਨਾ ਵਹਾਉਂਦੇ ਹਨ। ਅਰਜੁਨ ਤੇਂਦੁਲਕਰ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਹਨ ਅਤੇ ਲੰਮਾ ਕੱਦ ਭਵਿੱਖ 'ਚ ਉਨ੍ਹਾਂ ਲਈ ਬਹੁਤ ਹੀ ਫਾਇਦੇਮੰਦ ਸਾਬਿਤ ਹੋ ਸਕਦਾ ਹੈ। ਲੰਮੇ ਕੱਦ ਦੀ ਵਜ੍ਹਾ ਨਾਲ ਅਰਜੁਨ ਤੇਂਦਲੁਕਰ ਨੂੰ ਚੰਗਾ ਬਾਊਂਸ ਮਿਲ ਸਕਦਾ ਹੈ ਅਤੇ ਸਮੇਂ ਦੇ ਨਾਲ ਉਨ੍ਹਾਂ ਦੀ ਗੇਂਦਬਾਜ਼ੀ ਦੀ ਪੇਸ ਵੀ ਵਧਣੀ ਤੈਅ ਹੈ।
Amitabh Bachchan is 6.2
— Abhijeet (@TheYorkerBall) 12 December 2018
Arjun Tendulkar is now taller than him pic.twitter.com/poT5i4jpMi
ਤੁਹਾਨੂੰ ਦੱਸ ਦਈਏ ਕਿ ਮੁੰਬਈ 'ਚ ਇਸ਼ਾ ਅੰਬਾਨੀ ਅਤੇ ਆਨੰਦ ਪੀਰਾਮਲ ਦੇ ਵਿਆਹ 'ਚ ਕਈ ਕ੍ਰਿਕਟਰ ਸਟਾਰ ਨਜ਼ਰ ਆਏ, ਹਰਭਜਨ ਸਿੰਘ ਆਪਣੀ ਪਤਨੀ ਗੀਤਾ ਬਸਰਾ ਨਾਲ ਪਹੁੰਚੇ ਉਥੇ ਯੁਵਰਾਜ ਸਿੰਘ, ਜ਼ਹੀਰ ਖਾਨ ਅਤੇ ਅਨਿਲ ਕੁੰਬਲੇ ਨੇ ਵੀ ਸ਼ਿਰਕਤ ਦਿੱਤੀ।