ਸੁਪਰਲੀਗ ''ਚ ਅਰਜੁਨ ਤੇਂਦੁਲਕਰ ਦੀ ਮਹਿਲਾ ਦੋਸਤ ਨੇ ਦਿਖਾਇਆ ਜਲਵਾ, ਖੇਡੀ ਤੂਫਾਨੀ ਪਾਰੀ

Monday, Aug 19, 2019 - 11:18 PM (IST)

ਸੁਪਰਲੀਗ ''ਚ ਅਰਜੁਨ ਤੇਂਦੁਲਕਰ ਦੀ ਮਹਿਲਾ ਦੋਸਤ ਨੇ ਦਿਖਾਇਆ ਜਲਵਾ, ਖੇਡੀ ਤੂਫਾਨੀ ਪਾਰੀ

ਨਵੀਂ ਦਿੱਲੀ— ਇੰਗਲੈਂਡ ਦੀ ਮਸ਼ਹੂਰ ਮਹਿਲਾ ਕ੍ਰਿਕਟਰ ਡੈਨੀਅਲ ਵਾਈਟ ਨੇ ਵੂਮੈਨ ਕ੍ਰਿਕਟ ਸੁਪਰਲੀਗ 'ਚ ਤੂਫਾਨੀ ਸੈਂਕੜਾ ਲਗਾ ਕੇ ਆਪਣੀ ਟੀਮ ਨੂੰ ਜਿੱਤ ਹਾਸਲ ਕਰਵਾਈ। ਸਾਊਥਰਨ ਵਾਈਪਰਸ ਵਲੋਂ ਖੇਡਣ ਵਾਲੀ ਡੈਨੀਅਲ ਨੇ ਓਪਨਿੰਗ 'ਤੇ ਉਤਰੀ ਸੀ। ਉਸ ਨੇ ਪਹਿਲਾਂ ਸੂਜ਼ੀ ਦੇ ਨਾਲ ਮਿਲਕੇ ਪਹਿਲੇ ਵਿਕਟ ਦੇ ਲਈ 109 ਦੌੜਾਂ ਜੋੜੀਆਂ, ਬਾਅਦ 'ਚ ਤੇਜ਼ੀ ਨਾਲ ਦੌੜਾਂ ਜੋੜਦੇ ਹੋਏ ਟੀਮ ਨੂੰ ਵੱਡੇ ਸਕੋਰ ਵੱਲ ਲੈ ਕੇ ਗਈ। ਜ਼ਿਕਰਯੋਗ ਹੈ ਕਿ ਡੈਨੀਅਲ ਮਹਾਨ ਕ੍ਰਿਕਟ ਤੇਂਦੁਲਕਰ ਦੇ ਬੇਟੇ ਅਰਜੁਨ ਦੀ ਵਧੀਆ ਦੋਸਤ ਵੀ ਹੈ। ਦੋਵੇਂ ਸੋਸ਼ਲ ਮੀਡੀਆ 'ਤੇ ਇਕ ਦੂਜੇ ਦੀ ਫੋਟੋ ਸ਼ੇਅਰ ਕਰਦੇ ਰਹਿੰਦੇ ਹਨ।
ਕੋਹਲੀ ਨੂੰ ਪ੍ਰਪੋਜ਼ ਕਰ ਚਰਚਾ 'ਚ ਆਈ ਸੀ ਡੈਨੀਅਲ

PunjabKesari
ਕੁਝ ਸਾਲ ਪਹਿਲਾਂ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਪ੍ਰਪੋਜ਼ ਕਰ ਡੈਨੀਅਲ ਚਰਚਾ 'ਚ ਆਈ ਸੀ। ਦਰਅਸਲ ਕੋਹਲੀ ਦੀ ਸ਼ਾਨਦਾਰ ਪਾਰੀਆਂ ਤੋਂ ਖੁਸ਼ ਡੈਨੀਅਲ ਨੇ ਇਕ ਮੈਚ 'ਚ ਕੋਹਲੀ ਦੀ ਧਮਾਕੇਦਾਰ ਪਾਰੀ ਦੇਖ ਉਸਨੂੰ ਵਿਆਹ ਦੇ ਲਈ ਪ੍ਰਪੋਜ਼ ਕਰ ਦਿੱਤਾ ਸੀ। ਡੈਨੀਅਲ ਇਸ ਘਟਨਾਕ੍ਰਮ ਤੋਂ ਬਾਅਦ ਭਾਰਤੀ ਮੀਡੀਆ 'ਚ ਚਰਚਾਂ 'ਚ ਆ ਗਈ ਸੀ।
ਅਰਜੁਨ ਤੇਂਦੁਲਕਰ ਦੇ ਨਾਲ ਹੈ ਵਧੀਆ ਦੋਸਤੀ

PunjabKesariPunjabKesari
ਦਰਅਸਲ ਅਰਜੁਨ ਤੇਂਦੁਲਕਰ ਸਕੂਲ ਪੱਧਰ ਮੁਕਾਬਲਿਆਂ ਦੇ ਲਈ ਕਈ ਵਾਰ ਇੰਗਲੈਂਡ ਗਏ ਹਨ। ਉੱਥੇ ਨੈੱਟ ਅਭਿਆਸ ਦੌਰਾਨ ਉਹ ਜ਼ਿਆਦਾ ਤਰ ਡੈਨੀਅਲ ਦੇ ਨਾਲ ਦੇਖਿਆ ਗਿਆ। 19 ਸਾਲ ਦੇ ਅਰਜੁਨ ਕਈ ਵਾਰ ਡੈਨੀਅਲ ਦੇ ਨਾਲ ਰੈਸਟੋਰੇਂਟ 'ਚ ਵੀ ਲੋਕੇਟ ਹੋਇਆ ਹੈ।

PunjabKesari


author

Gurdeep Singh

Content Editor

Related News