ਅਰਜੁਨ ਕਾੜੇ ਨੂੰ ਟਾਟਾ ਓਪਨ ਲਈ ਵਾਈਲਡ ਕਾਰਡ
Thursday, Dec 27, 2018 - 05:10 PM (IST)

ਪੁਣੇ— ਸਥਾਨਕ ਖਿਡਾਰੀ ਅਰਜੁਨ ਕਾੜੇ ਨੂੰ ਟਾਟਾ ਓਪਨ ਮਹਾਰਾਸ਼ਟਰ ਟੈਨਿਸ ਟੂਰਨਾਮੈਂਟ ਦੇ ਲਈ ਵਾਈਲਡ ਕਾਰਡ ਪ੍ਰਵੇਸ਼ ਦਿੱਤਾ ਗਿਆ ਹੈ। ਆਯੋਜਕਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 24 ਸਾਲਾ ਅਰਜੁਨ ਨੁੰ ਵਾਈਲਡ ਕਾਰਡ ਪ੍ਰਵੇਸ਼ ਦਿੱਤਾ ਗਿਆ ਹੈ। ਅਰਜੁਨ ਇਸ ਟੂਰਨਾਮੈਂਟ ਦੇ ਮੁੱਖ ਡਰਾਅ 'ਚ ਵਾਈਲਡ ਕਾਰਡ ਪ੍ਰਵੇਸ਼ ਕਰਨ ਵਾਲੇ ਤੀਜੇ ਭਾਰਤੀ ਖਿਡਾਰੀ ਬਣ ਗਏ ਹਨ। ਇਸ ਤੋਂ ਪਹਿਲਾਂ ਪ੍ਰਜਨੇਸ਼ ਗੁਣੇਸ਼ਵਰਨ ਅਤੇ ਰਾਮਕੁਮਾਰ ਰਾਮਨਾਥਨ ਨੂੰ ਵਾਈਲਡ ਕਾਰਡ ਦਿੱਤਾ ਗਿਆ ਸੀ। ਅਰਜੁਨ ਨੇ ਇਕ ਮਹੀਨੇ ਪਹਿਲਾਂ ਰਾਮਕੁਮਾਰ ਨੂੰ ਕੇ.ਪੀ.ਆਈ.ਟੀ- ਐੱਮ.ਐੱਸ.ਐੱਲ.ਟੀ.ਏ. ਚੈਲੰਜਰ ਦੇ ਪਹਿਲੇ ਰਾਊਂਡ 'ਚ ਹਰਾਇਆ ਸੀ। ਟਾਟਾ ਓਪਨ 31 ਦਸੰਬਰ ਤੋਂ ਪੰਜ ਜਨਵਰੀ ਤੱਕ ਖੇਡਿਆ ਜਾਣਾ ਹੈ।