ਆਈ.ਐੱਸ.ਐੱਸ.ਐਫ ਵਿਸ਼ਵ ਚੈਂਪੀਅਨਸ਼ਿਪ ''ਚ ਪੰਜਾਬ ਦੇ ਗੱਭਰੂ ਨੇ ਗੱਡੇ ਝੰਡੇ

Saturday, Sep 15, 2018 - 10:58 AM (IST)

ਫਤਿਹਗੜ੍ਹ ਸਾਹਿਬ (ਬਿਪਨ ਭਾਰਦਵਾਜ )—ਭਾਰਤ ਦੀ ਝੋਲੀ 'ਚ ਇਕ ਜਾਂ ਦੋ ਨਹੀਂ ਸਗੋਂ 4 ਤਮਗੇ ਪਾਉਣ ਵਾਲੇ ਮੰਡੀ ਗੋਬਿੰਦਗੜ੍ਹ ਦੇ ਗੱਭਰੂ ਅਰਜੁਨ ਚਿੰਮਾ ਦਾ ਪਿੰਡ ਪਹੁੰਚਣ 'ਤੇ ਉਸਦੇ ਪਰਿਵਾਰਕ ਮੈਂਬਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਮੰਡੀ ਗੋਬਿੰਦਗੜ੍ਹ ਦੇ ਇਸ ਗੱਭਰੂ ਨੇ ਦੱਖਣੀ ਕੋਰੀਆ 'ਚ ਹੋਈਆਂ ਆਈ.ਐੱਸ.ਐੱਸ.ਐੱਫ ਵਿਸ਼ਵ ਨਿਸ਼ਾਨੇਬਾਜ਼ੀ 'ਚ 50 ਮੀਟਰ ਫ੍ਰੀ ਪਿਸਟਲ ਜੂਨੀਅਰ ਵਰਗ 'ਚ ਦੋ ਸੋਨੇ ਦੇ ਤਮਗੇ ਜਿੱਤ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਅਰਜੁਨ ਨੇ 10 ਮੀਟਰ ਏਅਰ ਪਿਸਟਲ 'ਚ ਚਾਂਦੀ ਤੇ ਕਾਂਸੇ ਦਾ ਤਮਗਾ ਜਿੱਤਿਆ ਹੈ। ਅਰਜੁਨ ਨੇ ਦੱਸਿਆ ਕਿ ਇਸ ਵਿਸ਼ਵ ਚੈਂਪੀਅਨੀਸ਼ਿਪ 'ਚ ਭਾਰਤ ਸਮੇਤ ਕਰੀਬ 80 ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਸੀ ਜਿਸ 'ਚ ਭਾਰਤ ਨੇ ਕੁੱਲ 18 ਮੈਡਲ ਜਿੱਤੇ। 

PunjabKesari
ਅਰਜੁਨ ਦੀ ਇਸ ਉਪਲੱਬਦੀ 'ਤੇ ਪਰਿਵਾਰਕ ਮੈਂਬਰ ਪ੍ਰਮਾਤਮਾ ਦਾ ਸ਼ੁਕਰਗੁਜਾਰ ਕਰਦੇ ਹੋਏ ਕਾਫੀ ਖੁਸ਼ੀ ਪ੍ਰਗਟ ਕਰ ਰਹੇ ਨ ੇਅਰਜੁਨ ਨੇ ਆਪਣੀ ਜਿੱਤ ਪਿੱਛੇ ਆਪਣੇ ਕੋਚ 'ਤੇ ਪਰਿਵਾਰਕ ਮੈਂਬਰÎ ਦਾ ਸਾਥ ਦੱਸਦੇ ਹੋਏ ਆਪਣਾ ਟੀਚਾ 2020 'ਚ ਟੋਕੀਓ 'ਚ ਹੋਣ ਵਾਲੀਆਂ ਏਸ਼ੀਅਨ ਖੇਡਾਂ 'ਚ ਸੋਨੇ ਦਾ ਤਮਗਾ ਜਿੱਤਣ ਨੂੰ ਦੱਸਿਆ ਹੈ


Related News