ਅਟਵਾਲ ਸਾਂਝੇ ਨੌਵੇਂ ਸਥਾਨ ''ਤੇ
Sunday, Jul 07, 2019 - 02:57 PM (IST)

ਸਪੋਰਟਸ ਡੈਸਕ— ਭਾਰਤੀ ਗੋਲਫਰ ਅਰਜੁਨ ਅਟਵਾਲ ਨੇ ਬੈਕ ਨਾਈਨ 'ਤੇ ਡਬਲ ਬੋਗੀ ਦੇ ਬਾਵਜੂਦ ਲੈਅ ਜਾਰੀ ਰਖਦੇ ਹੋਏ ਬਰਡੀ ਦੀ ਹੈਟ੍ਰਿਕ ਲਗਾਈ ਜਿਸ ਨਾਲ ਉਹ ਇੱਥੇ ਸ਼ੁਰੂਆਤੀ ਥ੍ਰੀਅਮ ਓਪਨ ਗੋਲਫ ਟੂਰਨਾਮੈਂਟ 'ਚ ਚੰਗੇ ਸਥਾਨ ਦੀ ਦੌੜ 'ਚ ਬਣੇ ਹੋਏ ਹਨ। ਅਟਵਾਲ ਨੇ ਲਗਾਤਾਰ ਦੂਜਾ 68 ਦਾ ਕਾਰਡ ਖੇਡਿਆ ਅਤੇ 12 ਅੰਡਰ ਦੇ ਕੁਲ ਸਕੋਰ ਦੇ ਨਾਲ ਉਹ ਸਾਂਝੇ ਤੌਰ 'ਤੇ ਨੌਵੇਂ ਸਥਾਨ'ਤੇ ਬਣੇ ਹੋਏ ਹਨ। ਉਹ ਚੋਟੀ 'ਤੇ ਚਲ ਰਹੇ ਗੋਲਫਰ ਤੋਂ ਤਿੰਨ ਸ਼ਾਟ ਪਿੱਛੇ ਹਨ ਜਿਸ ਨਾਲ ਉਨ੍ਹਾਂ ਨੂੰ ਅੰਤਿਮ ਦੌਰ 'ਚ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ। ਇਕ ਹੋਰ ਭਾਰਤੀ ਅਨਿਰਬਾਨ ਲਾਹਿੜੀ (75) ਸਾਂਝੇ 83ਵੇਂ ਸਥਾਨ ਦੇ ਨਾਲ 54 ਹੋਲ ਦੇ ਕਟ 'ਚ ਪ੍ਰਵੇਸ਼ ਕਰਨ ਤੋਂ ਖੁੰਝ ਗਏ।