ਆਖਰੀ 16 ''ਚ ਜਗ੍ਹਾ ਬਣਾਉਣ ਲਈ ਮੇਸੀ ''ਤੇ ਨਿਰਭਰ ਹੋਵੇਗਾ ਅਰਜਨਟੀਨਾ
Saturday, Jun 30, 2018 - 01:07 PM (IST)

ਕਜਾਨ : ਅਰਜਨਟੀਨਾ ਅਤੇ ਲਿਓਨੇਲ ਮੇਸੀ ਨੂੰ ਵਿਸ਼ਵ ਕੱਪ 'ਚ ਅੱਗੇ ਵਧਣ ਲਈ ਅੱਜ ਫ੍ਰਾਂਸ ਦੇ ਖਿਲਾਫ ਮੈਚ 'ਚ ਆਪਣੀ ਫਾਰਮ ਹਾਸਲ ਕਰਨੀ ਹੋਵੇਗੀ। ਫ੍ਰਾਂਸ ਦੀ ਟੀਮ ਵੀ ਵਿਸ਼ਵ ਕੱਪ 'ਚ ਹੁਣ ਤੱਕ ਆਪਣੀ ਪੂਰੀ ਲੈਅ ਹਾਸਲ ਨਹੀਂ ਕਰ ਸਕੀ ਹੈ।
ਵਿਸ਼ਵ ਕੱਪ ਦਾ ਪਹਿਲਾ ਕੁਆਰਟਰ ਫਾਈਨਲ ਮੈਚ ਰੋਮਾਂਚਕ ਹੋਣ ਦੀ ਉਮੀਦ ਹੈ। ਦੋਵੇਂ ਹੀ ਟੀਮਾਂ ਹੁਣ ਤੱਕ ਉਮੀਦ ਦੇ ਹਿਸਾਬ ਨਾਲ ਪ੍ਰਦਰਸ਼ਨ ਨਹੀਂ ਕਰ ਸਕੀਆਂ ਹਨ। ਜਿਥੇ ਫ੍ਰਾਂਸ ਦੀ ਟੀਮ ਨੇ ਆਪਣੇ ਤਿਨ ਲੀਗ ਮੈਚਾਂ 'ਚ ਦੋ 'ਚ ਜਿੱਤ ਹਾਸਲ ਕੀਤੀ ਹੈ ਅਤੇ ਇਕ ਮੈਚ ਡਰਾਅ ਖੇਡਿਆ ਹੈ ਉਥੇ ਹੀ ਅਰਜਨਟੀਨਾ ਨੇ ਸਿਰਫ ਇਕ ਮੈਚ ਜਿੱਤਿਆ ਹੈ, ਇਕ ਡਰਾਅ ਖੇਡਿਆ ਅਤੇ ਇਕ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਨੌਜਵਾਨ ਅਤੇ ਪੁਰਾਣੇ ਖਿਡਾਰੀਆਂ ਵਿਚਾਲੇ ਤਾਲਮੇਲ ਦੀ ਕਮੀ ਵੀ ਟੀਮ ਦੀ ਵੱਡੀ ਸਮੱਸਿਆ ਹੈ। ਗਰੁਪ ਚਰਣ ਦੇ ਮੁਕਾਬਲੇ 'ਚ ਇਸ ਕਮੀ ਦੇ ਕਾਰਨ ਹੀ ਅਰਜਨਟੀਨਾ ਨੂੰ ਕ੍ਰੋਏਸ਼ੀਆ ਖਿਲਾਫ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਅਰਜਨਟੀਨਾ ਲਈ ਥੋੜੇ ਰਾਹਤ ਦੀ ਇਹ ਗੱਲ ਹੈ ਕਿ ਪਿਛਲੇ ਮੈਚ 'ਚ ਟੀਮ ਦੇ ਸਟਾਰ ਖਿਡਾਰੀ ਮੇਸੀ ਨੇ ਇਕ ਗੋਲ ਕਰ ਕੇ ਆਪਣਾ ਖਾਤਾ ਖੋਲਿਆ ਜਿਸ ਨਾਲ ਪੂਰੀ ਟੀਮ ਅੱਜ ਦੇ ਮੈਚ 'ਚ ਉਸ ਤੋਂ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ।
ਟੀਮ ਦੇ ਕੋਚ ਡਿਡਿਅਰ ਡੇਸ਼ਚੈਂਪ ਇਸ ਗੱਲ 'ਤੇ ਅਟਲ ਹਨ ਕਿ ਸ਼ਨੀਵਾਰ ਨੂੰ ਵਿਸ਼ਵ ਕੱਪ ਦਾ ਨਾਕਆਊਟ ਦੌਰ ਸ਼ੁਰੂ ਹੋਣ ਦੇ ਨਾਲ ਫ੍ਰਾਂਸ ਆਪਣੀ ਪੂਰੀ ਲੈਅ 'ਚ ਆ ਜਾਵੇਗਾ।