ਆਰਕਟਿਕ ਓਪਨ 2026 : ਪੀ.ਵੀ. ਸਿੰਧੂ ਦੂਜੇ ਦੌਰ ''ਚ ਪਹੁੰਚੀ

Wednesday, Oct 07, 2026 - 04:13 PM (IST)

ਆਰਕਟਿਕ ਓਪਨ 2026 : ਪੀ.ਵੀ. ਸਿੰਧੂ ਦੂਜੇ ਦੌਰ ''ਚ ਪਹੁੰਚੀ

ਵਾਹਨਤਾ (ਫਿਨਲੈਂਡ) : ਦੋ ਵਾਰ ਦੀ ਓਲੰਪਿਕ ਮੈਡਲਿਸਟ ਪੀ.ਵੀ. ਸਿੰਧੂ ਨੇ ਫਿਨਲੈਂਡ ਦੇ ਵਾਹਨਤਾ ਵਿਖੇ ਖੇਡੇ ਜਾ ਰਹੇ 'ਆਰਕਟਿਕ ਓਪਨ 2026' ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਛੇਵੀਂ ਸੀਡ ਪ੍ਰਾਪਤ ਸਿੰਧੂ ਨੇ ਆਪਣੇ ਪਹਿਲੇ ਗੇੜ ਦੇ ਮੁਕਾਬਲੇ ਵਿੱਚ ਕੈਨੇਡਾ ਦੀ ਕਵਾਲੀਫਾਇਰ ਖਿਡਾਰਨ ਵੇਨ ਯੂ ਝਾਂਗ ਨੂੰ ਮਹਿਜ਼ 28 ਮਿੰਟਾਂ ਵਿੱਚ 21-8, 21-11 ਨਾਲ ਮਾਤ ਦਿੱਤੀ। ਏਸ਼ੀਆਈ ਖੇਡਾਂ 2026 ਤੋਂ ਬਾਅਦ ਵਾਪਸੀ ਕਰ ਰਹੀ ਸਿੰਧੂ ਦਾ ਅਗਲਾ ਮੁਕਾਬਲਾ ਜਪਾਨ ਦੀ ਰੀਕੋ ਗੁੰਜੀ ਨਾਲ ਹੋਵੇਗਾ। ਦੂਜੇ ਪਾਸੇ, ਹੋਰ ਭਾਰਤੀ ਮਹਿਲਾ ਸਿੰਗਲਜ਼ ਖਿਡਾਰਨਾਂ ਲਈ ਦਿਨ ਨਿਰਾਸ਼ਾਜਨਕ ਰਿਹਾ। ਉੱਨਤੀ ਹੂਡਾ ਨੂੰ ਚੀਨ ਦੀ ਹਾਨ ਕਿਆਨਕਸੀ ਵਿਰੁੱਧ 68 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 21-16, 15-21, 24-22 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਅਸ਼ਮਿਤਾ ਚਾਲੀਹਾ ਵੀ ਡੈਨਮਾਰਕ ਦੀ ਲਾਈਨ ਕ੍ਰਿਸਟੋਫਰਸਨ ਤੋਂ 21-7, 14-21, 26-24 ਨਾਲ ਕੜੇ ਮੁਕਾਬਲੇ ਵਿੱਚ ਹਾਰ ਗਈ।


author

Tarsem Singh

Content Editor

Related News