ਪ੍ਰਣਯ ਬਾਹਰ, ਕ੍ਰਿਸ਼ਨਾ-ਪ੍ਰਿਥਵੀ ਨੇ ਆਰਕਟਿਕ ਓਪਨ ’ਚ 5ਵਾਂ ਦਰਜਾ ਪ੍ਰਾਪਤ ਨੂੰ ਹਰਾਇਆ

Thursday, Oct 08, 2026 - 09:58 AM (IST)

ਪ੍ਰਣਯ ਬਾਹਰ, ਕ੍ਰਿਸ਼ਨਾ-ਪ੍ਰਿਥਵੀ ਨੇ ਆਰਕਟਿਕ ਓਪਨ ’ਚ 5ਵਾਂ ਦਰਜਾ ਪ੍ਰਾਪਤ ਨੂੰ ਹਰਾਇਆ

ਵਾਂਤਾ (ਫਿਨਲੈਂਡ)-ਐੱਚ. ਐੱਸ. ਪ੍ਰਣਯ ਆਰਕਟਿਕ ਓਪਨ ਸੁਪਰ 500 ਬੈਡਮਿੰਟਨ ਦੇ ਪਹਿਲੇ ਦੌਰ ’ਚ ਹਾਰ ਕੇ ਬਾਹਰ ਹੋ ਗਿਆ ਪਰ ਕ੍ਰਿਸ਼ਨਾ ਪ੍ਰਸਾਦ ਗਾਰਾਗਾ ਅਤੇ ਪ੍ਰਿਥਵੀ ਕ੍ਰਿਸ਼ਨਾਮੂਰਤੀ ਰਾਏ ਦੀ ਜੋੜੀ ਨੇ ਚੀਨ ਦੀ 5ਵਾਂ ਦਰਜਾ ਪ੍ਰਾਪਤ ਹੀ ਜੀ ਤਿੰਗ ਅਤੇ ਰੇਨ ਸ਼ਿਆਂਗ ਯੂ ਦੀ ਜੋੜੀ ਨੂੰ ਹਰਾਇਆ।

34 ਸਾਲਾ ਪ੍ਰਣਯ ਨੂੰ ਚੌਥਾ ਦਰਜਾ ਪ੍ਰਾਪਤ ਡੈੱਨਮਾਰਕ ਦੇ ਐਂਡਰਸ ਐਂਟੋਨਸੇਨ ਨੇ 21-10, 21-9 ਨਾਲ ਹਰਾਇਆ। ਕ੍ਰਿਸ਼ਨਾ ਅਤੇ ਪ੍ਰਿਥਵੀ ਨੇ 5ਵਾਂ ਦਰਜਾ ਪ੍ਰਾਪਤ ਹੀ ਤੇ ਰੇਨ ਨੂੰ 10-21, 21-18, 22-20 ਨਾਲ ਹਰਾਇਆ। ਤਨਵੀ ਸ਼ਰਮਾ ਨੇ ਤਾਈਵਾਨ ਦੀ ਚਿਊ ਪਿਨ ਚਿਆਨ ਨੂੰ 21-15, 21-17 ਨਾਲ ਹਰਾ ਕੇ ਦੂਜੇ ਦੌਰ ’ਚ ਪ੍ਰਵੇਸ਼ ਕੀਤਾ ਪਰ ਈਸ਼ਾਰਾਨੀ ਬਰੂਆ ਨੂੰ ਚੋਟੀ ਦਰਜਾ ਪ੍ਰਾਪਤ ਥਾਈਲੈਂਡ ਦੀ ਰਤਚਾਨੋਕ ਇੰਤਾਨੋਨ ਨੇ 21-10, 21-15 ਨਾਲ ਹਰਾ ਦਿੱਤਾ।


author

Tarsem Singh

Content Editor

Related News