ਏਸ਼ੀਆਈ ਖੇਡਾਂ : ਅਮਨ ਸਹਿਰਾਵਤ ਨੇ ਕੁਸ਼ਤੀ 'ਚ ਜਿੱਤਿਆ ਗੋਲਡ, ਵਰਲਡ ਚੈਂਪੀਅਨ ਨੂੰ ਚਟਾਈ ਧੂੜ

Saturday, Oct 03, 2026 - 03:50 PM (IST)

ਏਸ਼ੀਆਈ ਖੇਡਾਂ : ਅਮਨ ਸਹਿਰਾਵਤ ਨੇ ਕੁਸ਼ਤੀ 'ਚ ਜਿੱਤਿਆ ਗੋਲਡ, ਵਰਲਡ ਚੈਂਪੀਅਨ ਨੂੰ ਚਟਾਈ ਧੂੜ

ਨਾਗੋਯਾ : ਭਾਰਤ ਦੇ 23 ਸਾਲਾ ਪਹਿਲਵਾਨ ਅਮਨ ਸਹਿਰਾਵਤ ਨੇ ਏਸ਼ੀਆਈ ਖੇਡਾਂ ਵਿੱਚ ਸ਼ਨੀਵਾਰ ਨੂੰ ਪੁਰਸ਼ਾਂ ਦੇ 57 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਮੁਕਾਬਲੇ ਵਿੱਚ ਉੱਤਰੀ ਕੋਰੀਆ ਦੇ ਵਿਸ਼ਵ ਚੈਂਪੀਅਨ ਚੋਂਗ ਸੋਂਗ ਹਾਨ ਨੂੰ 11-7 ਨਾਲ ਹਰਾ ਕੇ ਸੋਨ ਤਗਮਾ ਜਿੱਤ ਲਿਆ ਹੈ। ਹਾਂਗਝੋਉ ਏਸ਼ੀਆਈ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਅਮਨ ਨੇ ਇਸ ਵਾਰ ਸ਼ਾਨਦਾਰ ਰਣਨੀਤੀ ਦਾ ਪ੍ਰਦਰਸ਼ਨ ਕਰਦਿਆਂ ਆਪਣੇ ਤਗਮੇ ਦਾ ਰੰਗ ਬਦਲਿਆ ਅਤੇ ਪੋਡੀਅਮ ਦੇ ਸਿਖਰ 'ਤੇ ਪਹੁੰਚਣ ਵਿੱਚ ਸਫਲਤਾ ਹਾਸਲ ਕੀਤੀ।

ਇਸ ਤੋਂ ਪਹਿਲਾਂ ਸੈਮੀਫਾਈਨਲ ਮੁਕਾਬਲੇ ਵਿੱਚ ਅਮਨ ਨੇ ਤਾਜਿਕਿਸਤਾਨ ਦੇ ਐਯਾਲ ਬੇਲੋਲਿਊਬਸਕੀ ਨੂੰ 14-8 ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ ਸੀ। ਪੈਰਿਸ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦੇ ਸਭ ਤੋਂ ਘੱਟ ਉਮਰ ਦੇ ਓਲੰਪਿਕ ਤਗਮਾ ਜੇਤੂ ਬਣੇ ਅਮਨ ਨੇ ਫਾਈਨਲ ਵਿੱਚ ਜ਼ਿਆਦਾਤਰ ਸਮਾਂ ਮੈਚ 'ਤੇ ਆਪਣਾ ਦਬਦਬਾ ਬਣਾਈ ਰੱਖਿਆ। ਹਾਲਾਂਕਿ ਹਾਨ ਨੇ ਇੱਕ ਸਮੇਂ 7-6 ਦੀ ਬੜ੍ਹਤ ਹਾਸਲ ਕਰ ਲਈ ਸੀ, ਪਰ ਅਮਨ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਮੈਚ ਆਪਣੇ ਨਾਮ ਕੀਤਾ। ਅਮਨ ਦੇ ਇਸ ਸੋਨ ਤਗਮੇ ਨਾਲ ਕੁਸ਼ਤੀ ਵਿੱਚ ਭਾਰਤ ਦੇ ਬਿਹਤਰੀਨ ਪ੍ਰਦਰਸ਼ਨ ਨੂੰ ਹੋਰ ਮਜ਼ਬੂਤੀ ਮਿਲੀ ਹੈ, ਜਦਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸੁਜੀਤ ਕਲਕਲ ਨੇ ਵੀ ਪੁਰਸ਼ਾਂ ਦੇ 65 ਕਿਲੋਗ੍ਰਾਮ ਭਾਰ ਵਰਗ ਵਿੱਚ ਸੋਨ ਤਗਮਾ ਜਿੱਤਿਆ ਸੀ।


author

Tarsem Singh

Content Editor

Related News