ਮੰਤਰਾਲਾ ਦੇ ਸਾਲਾਨਾ ਨਵੀਨੀਕਰਨ ''ਚ ਵੀ ਤੀਰਅੰਦਾਜ਼ੀ ਨੂੰ ਮਾਨਤਾ ਨਹੀਂ
Tuesday, Feb 05, 2019 - 03:20 AM (IST)
ਨਵੀਂ ਦਿੱਲੀ- ਭਾਰਤੀ ਤੀਰਅੰਦਾਜ਼ੀ ਸੰਘ (ਏ. ਏ. ਆਈ.) ਨੂੰ ਨਵੇਂ ਸੰਵਿਧਾਨ ਦੇ ਤਹਿਤ ਚੋਣ ਕਰਾਉਣ ਦੇ ਬਾਵਜੂਦ ਖੇਡ ਮੰਤਰਾਲਾ ਦੇ ਸਾਲਾਨਾ ਨਵੀਨੀਕਰਨ ਤੋਂ ਬਾਅਦ ਜਾਰੀ ਮਾਨਤਾ ਪ੍ਰਾਪਤ ਰਾਸ਼ਟਰੀ ਖੇਡ ਮਹਾਸੰਘਾਂ (ਐੱਨ. ਐੱਸ. ਐੱਫ) ਦੀ ਸੂਚੀ ਵਿਚ ਜਗ੍ਹਾ ਨਹੀਂ ਮਿਲੀ। ਏ. ਏ. ਆਈ. ਦੀਆਂ ਪਿਛਲੇ ਸਾਲ 22 ਦਸੰਬਰ ਨੂੰ ਚੋਣਾਂ ਕਰਵਾਈਆਂ ਗਈਆਂ ਸਨ, ਜਿਨ੍ਹਾਂ ਵਿਚ ਬੀ. ਵੀ. ਪੀ. ਰਾਓ ਨੂੰ ਮੁਖੀ ਚੁਣਿਆ ਗਿਆ ਸੀ। ਇਹ ਚੋਣਾਂ ਦਿੱਲੀ ਹਾਈਕੋਰਟ ਵਲੋਂ ਨਿਯੁਕਤ ਅਧਿਕਾਰੀ ਤੇ ਸਾਬਕਾ ਮੁੱਖ ਚੋਣ ਕਮਿਸ਼ਨਰ ਐੱਸ. ਵਾਈ. ਕੁਰੈਸ਼ੀ ਦੀ ਦੇਖ-ਰੇਖ ਵਿਚ ਕਰਵਾਈਆਂ ਗਈਆਂ ਸਨ।
ਤੀਰਅੰਦਾਜ਼ੀ ਦੀ ਵਿਸ਼ਵ ਸੰਸਥਾ ਨੇ ਪਹਿਲਾਂ ਏ. ਏ. ਆਈ. ਦੀਆਂ ਚੋਣਾਂ ਨੂੰ ਮਾਨਤਾ ਨਹੀਂ ਦਿੱਤੀ ਸੀ ਪਰ ਬਾਅਦ 'ਚ ਉਸ ਨੇ ਨਤੀਜਿਆਂ ਨੂੰ ਮੰਨ ਲਿਆ। ਭਾਰਤੀ ਓਲੰਪਿਕ ਸੰਘ ਨੇ ਹਾਲਾਂਕਿ ਅਜੇ ਇਨ੍ਹਾਂ ਚੋਣਾਂ ਨੂੰ ਮਾਨਤਾ ਨਹੀਂ ਦਿੱਤੀ ਹੈ।
