ਤੀਰਅੰਦਾਜ਼ ਦੀਪਿਕਾ ਨੇ ਟੋਕੀਓ ਓਲੰਪਿਕ ਟੈਸਟ ਪ੍ਰਤੀਯੋਗਿਤਾ ''ਚ ਜਿੱਤਿਆ ਚਾਂਦੀ

07/17/2019 5:21:14 PM

ਟੋਕੀਓ— ਭਾਰਤ ਦੀ ਚੋਟੀ ਦੀ ਰੈਂਕਿੰਗ ਦੀ ਮਹਿਲਾ ਤੀਰਅੰਦਾਜ਼ ਦੀਪਿਕਾ ਕੁਮਾਰੀ ਨੂੰ ਬੁੱਧਵਾਰ ਨੂੰ ਇੱਥੇ ਕੋਰੀਆ ਦੀ 18 ਸਾਲਾ ਆਨ ਸਾਨ ਖਿਲਾਫ ਸਿੱਧੇ ਸੈੱਟਾਂ 'ਚ ਹਾਰ ਦੇ ਨਾਲ 2020 ਟੋਕੀਓ ਓਲੰਪਿਕ ਖੇਡਾਂ ਦੀ ਟੈਸਟ ਪ੍ਰਤੀਯੋਗਿਤਾ 'ਚ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ। ਕੁਆਲੀਫਾਇੰਗ ਦੌਰ 'ਚ ਚੌਥੇ ਸਥਾਨ 'ਤੇ ਰਹੀ ਦੀਪਿਕਾ ਨੂੰ ਦੂਜਾ ਦਰਜਾ ਪ੍ਰਾਪਤ ਖਿਡਾਰਨ ਖਿਲਾਫ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਨੇ 6-0 ਨਾਲ ਸੌਖੀ ਜਿੱਤ ਦਰਜ ਕੀਤੀ। 

ਬਰਲਿਨ 'ਚ ਹਾਲ ਹੀ 'ਚ ਖਤਮ ਹੋਏ ਵਿਸ਼ਵ ਕੱਪ ਦੇ ਚੌਥੇ ਪੜਾਅ 'ਚ ਦੋ ਸੋਨ ਤਮਗੇ ਜਿੱਤਣ ਵਾਲੀ ਆਨ ਸਾਨ ਨੇ ਪਹਿਲੇ ਸੈੱਟ 'ਚ ਭਾਰਤੀ ਖਿਡਾਰੀ ਨੂੰ ਸਿਰਫ ਇਕ ਅੰਕ ਨਾਲ ਪਛਾੜਿਆ। ਕੋਰੀਆਈ ਖਿਡਾਰਨ ਨੇ ਦੂਜਾ ਸੈੱਟ 29-25 ਨਾਲ ਜਿੱਤਿਆ ਅਤੇ ਫਿਰ ਅੰਤਿਮ ਸੈੱਟ 'ਚ ਤਿੰਨ ਪਰਫੈਕਟ 10 ਦ ਨਾਲ ਸੋਨ ਤਮਗਾ ਆਪਣੀ ਝੋਲੀ 'ਚ ਪਾਇਆ। ਦੀਪਿਕਾ ਨੇ ਫਾਈਨਲ 'ਚ ਹਾਰ ਦੇ ਬਾਅਦ ਕਿਹਾ, ''ਮੈਂ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਸੀ ਪਰ ਫਾਈਨਲ 'ਚ ਮੇਰਾ ਨਿਸ਼ਾਨਾ ਖੁੰਝ ਰਿਹਾ ਸੀ।'' ਉਨ੍ਹਾਂ ਕਿਹਾ, ''ਹਾਲ ਹੀ 'ਚ ਮੈਂ ਆਪਣੀ ਤਕਨੀਕ 'ਚ ਬਦਲਾਅ ਕੀਤਾ ਹੈ। ਮੈਂ ਇਸ 'ਚ ਤਾਲਮੇਲ ਬਿਠਾ ਰਹੀ ਹਾਂ।'' ਦੀਪਿਕਾ ਨੇ ਕਿਹਾ, ''ਮੈਂ ਇੱਥੋਂ ਕਾਫੀ ਕੁਝ ਸਿੱਖਿਆ ਹੈ। ਮੈਂ ਸੁਧਾਰ ਕਰਾਂਗੀ। ਜਦੋਂ ਮੈਂ ਮੁਕਾਬਲਾ ਹਾਰਦੀ ਹਾਂ ਤਾਂ ਮੈਂ ਆਪਣੇ ਨਿਸ਼ਾਨਾਂ ਨੂੰ ਪੂਰੀ ਤਰ੍ਹਾਂ ਭੁੱਲ ਜਾਂਦੀ ਹਾਂ। ਮੈਨੂੰ ਇਸ 'ਤੇ ਕੰਮ ਕਰਨਾ ਹੋਵੇਗਾ।''


Tarsem Singh

Content Editor

Related News