ਦੂਜੇ ਏਸ਼ੇਜ਼ ਟੈਸਟ ਲਈ ਇੰਗਲੈਂਡ ਟੀਮ ''ਚ ਆਰਚਰ, ਮੋਇਨ ਅਲੀ ਬਾਹਰ
Saturday, Aug 10, 2019 - 01:49 AM (IST)
ਲੰਡਨ— ਵਿਸ਼ਵ ਕੱਪ ਜੇਤੂ ਜੋਫ੍ਰਾ ਆਰਚਰ ਨੂੰ ਅਗਲੇ ਹਫਤੇ ਤੋਂ ਲਾਰਡਸ 'ਚ ਆਸਟਰੇਲੀਆ ਵਿਰੁੱਧ ਸ਼ੁਰੂ ਹੋਣ ਵਾਲੀ ਦੂਜੇ ਏਸ਼ੇਜ਼ ਟੈਸਟ ਦੇ ਲਈ ਸ਼ੁੱਕਰਵਾਰ ਨੂੰ ਮੋਇਨ ਅਲੀ ਦੀ ਜਗ੍ਹਾ ਇੰਗਲੈਂਡ ਦੀ 12 ਮੈਂਬਰੀ ਟੀਮ 'ਚ ਸ਼ਾਮਲ ਕੀਤਾ ਗਿਆ।
ਇਸ ਨਾਲ ਤੇਜ਼ ਗੇਂਦਬਾਜ਼ ਆਰਚਰ ਨੂੰ ਟੈਸਟ ਡੈਬਿਊ ਕਰਨ ਦਾ ਮੌਕਾ ਮਿਲ ਸਕਦਾ ਹੈ ਉਹ ਜੇਮਸ ਐਂਡਰਸਨ ਦੀ ਜਗ੍ਹਾ ਲੈ ਸਕਦੇ ਹਨ ਕਿਉਂਕਿ ਇੰਗਲੈਂਡ ਵਲੋਂ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਇਸ ਗੇਂਦਬਾਜ਼ ਦੇ ਸੱਟ ਲੱਗੀ ਹੈ ਜਿਸ ਨਾਲ ਉਹ ਅਜਬੇਸਟਨ 'ਚ ਆਸਟਰੇਲੀਆ ਤੋਂ ਮਿਲੀ 251 ਦੌੜਾਂ ਦੀ ਹਾਰ 'ਚ ਕੇਵਲ ਚਾਰ ਹੀ ਓਵਰ ਕਰਵਾ ਸਕੇ ਸਨ। ਆਰਚਰ ਇਸ ਮੈਚ 'ਚ ਮਾਸਪੇਸ਼ੀਆ 'ਚ ਖਿਚਾਅ ਦੀ ਸਮੱਸਿਆ ਕਾਰਨ ਨਹੀਂ ਖੇਡ ਸਕੇ ਸਨ।
