ਕਿਸੇ ਵੀ ਖਿਡਾਰੀ ਨੂੰ ਹਰਾਇਆ ਜਾ ਸਕਦਾ ਹੈ : ਸਿੰਧੂ
Friday, May 06, 2022 - 06:05 PM (IST)
ਪਣਜੀ- ਦੋ ਵਾਰ ਦੀ ਓਲੰਪਿਕ ਤਮਗ਼ਾ ਜੇਤੂ ਪੀ. ਵੀ. ਸਿੰਧੂ ਨੇ ਕਿਹਾ ਕਿ ਕੌਮਾਂਤਰੀ ਸਰਕਟ 'ਤੇ ਆਪਣਾ ਸਭ ਤੋਂ ਸਖ਼ਤ ਮੁਕਾਬਲੇਬਾਜ਼ ਨਹੀਂ ਚੁਣ ਸਕਦੀ ਕਿਉਂਕਿ ਸਾਰੇ ਬਰਾਬਰ ਪੱਧਰ 'ਤੇ ਹਨ ਤੇ ਖਿਡਾਰੀਆਂ ਦੀ ਵਿਸ਼ਵ ਰੈਂਕਿੰਗ ਭਾਵੇਂ ਕਿਹੋ ਜਿਹੀ ਹੋਵੇ ਮੁਕਾਬਲੇ ਦੇ ਦੌਰਾਨ ਹਮੇਸ਼ਾ ਚੌਕੰਨਾ ਰਹਿਣਾ ਹੁੰਦਾ ਹੈ। ਸਿੰਧੂ ਨੇ ਸ਼ੁੱਕਰਵਾਰ ਨੂੰ ਇੱਥੇ 'ਗੋਆ ਫੇਸਟ 2022' ਦੇ ਦੌਰਾਨ ਉਪਰੋਕਤ ਗੱਲ ਕਹੀ।
ਉਨ੍ਹਾਂ ਕਿਹਾ ਕਿ ਮੁਕਾਬਲੇਬਾਜ਼ ਕੋਈ ਵੀ ਹੋਵੇ ਤੁਹਾਨੂੰ ਆਪਣਾ ਸੌ ਫ਼ੀਸਦੀ ਦੇਣਾ ਹੁੰਦਾ ਹੈ। ਮੇਰੇ ਹਿਸਾਬ ਨਾਲ ਸਖ਼ਤ ਮੁਕਾਬਲੇਬਾਜ਼ੀ ਨਾਲ ਕਿਸੇ ਵੀ ਖਿਡਾਰੀ ਨੂੰ ਹਰਾਇਆ ਜਾ ਸਕਦਾ ਹੈ। ਸਿੰਧੂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਕਾਰਨ ਟੋਕੀਓ ਓਲੰਪਿਕ ਨੂੰ ਮੁਲਤਵੀ ਕੀਤਾ ਗਿਆ। ਓਲੰਪਿਕ ਜਾਣ ਦੇ ਬਾਅਦ ਵੀ ਹਾਲਾਤ ਮੁਸ਼ਕਲ ਸੀ ਪਰ ਖਿਡਾਰੀਆਂ ਦਾ ਰੋਜ਼ਾਨਾ ਪ੍ਰੀਖਣ ਹੋ ਰਿਹਾ ਸੀ। ਉਨ੍ਹਾਂ ਕਿਹਾ ਕਿ ਕਲਪਨਾ ਕਰੋ ਕਿ ਤੁਸੀਂ ਸੈਮੀਫਾਈਨਲ 'ਚ ਜਗ੍ਹ ਬਣਾਈ ਤੇ ਤੁਸੀਂ ਪਾਜ਼ੇਟਿਵ ਪਾਏ ਗਏ ਇਹ ਸਭ ਤੋਂ ਬਦਤਰ ਹੁੰਦਾ। ਪਰ ਸ਼ੁਕਰ ਹੈ ਕਿ ਸਭ ਕੁਝ ਸਹੀ ਰਿਹਾ ਤੇ ਮੈਂ ਕਾਂਸੀ ਦੇ ਤਮਗ਼ੇ ਨਾਲ ਪਰਤੀ। ਸਿੰਧੂ ਨੇ ਕਿਹਾ ਕਿ ਮਹਾਮਾਰੀ ਦੇ ਕਾਰਨ ਬ੍ਰੇਕ ਦੇ ਦੌਰਾਨ ਉਨ੍ਹਾਂ ਨੂੰ ਆਪਣੇ ਕੌਸ਼ਲ 'ਤੇ ਕੰਮ ਕਰਨ ਦਾ ਪੂਰਾ ਸਮਾਂ ਮਿਲਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।