ਸਾਬਕਾ ਕਪਤਾਨ ਝੂਲਣ ਦੀ ਬਾਇਓਪਿਕ ''ਚ ਨਜ਼ਰ ਆਵੇਗੀ ਅਨੁਸ਼ਕਾ (ਤਸਵੀਰਾਂ)

01/13/2020 7:41:37 PM

ਨਵੀਂ ਦਿੱਲੀ— ਆਖਰੀ ਵਾਰ ਫਿਲਮ 'ਜ਼ੀਰੋ' (2018) 'ਚ ਅਭੀਨੇਤਾ ਸ਼ਾਹਰੁਖ ਖਾਨ ਨਾਲ ਨਜ਼ਰ ਆ ਚੁੱਕੀ ਬਾਲੀਵੁਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਹੁਣ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਝੂਲਣ ਗੋਸਵਾਮੀ ਦੀ ਬਾਇਓਪਿਕ 'ਚ ਨਜ਼ਰ ਆਵੇਗੀ। ਕੋਲਕਾਤਾ ਦੇ ਈਡਨ ਗਾਰਡਨ ਤੋਂ ਵਾਇਰਲ ਹੋ ਰਹੀਆਂ ਉਸ ਦੀਆਂ ਤਸਵੀਰਾਂ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਭਾਰਤੀ ਮਹਿਲਾ ਕ੍ਰਿਕਟ ਦੀ ਸਾਬਕਾ ਕਪਤਾਨ ਝੂਲਣ ਗੋਸਵਾਮੀ ਦੀ ਬਾਇਓਪਿਕ ਵਿਚ ਨਜ਼ਰ ਆਵੇਗੀ। ਬਾਲੀਵੁਡ ਹੰਗਾਮਾ ਦੀ ਰਿਪੋਰਟ 'ਚ ਤਾਂ ਇੱਥੇ ਤਕ ਕਿਹਾ ਗਿਆ ਹੈ ਕਿ ਅਨੁਸ਼ਕਾ 25 ਜਨਵਰੀ ਨੂੰ ਇਸ ਫਿਲਮ ਦਾ ਪ੍ਰੋਮੋ ਸ਼ੂਟ ਕਰੇਗੀ।

PunjabKesariPunjabKesari
ਤਸਵੀਰਾਂ 'ਚ ਝੂਲਣ ਦੇ ਨਾਲ ਦਿਖਾਈ ਦਿੱਤੀ ਅਨੁਸ਼ਕਾ
ਤਸਵੀਰਾਂ 'ਚ ਅਨੁਸ਼ਕਾਂ ਸ਼ਰਮਾ ਝੂਲਣ ਗੋਸਵਾਮੀ ਦੇ ਨਾਲ ਨਜ਼ਰ ਆ ਰਹੀ ਹੈ। ਅਨੁਸ਼ਕਾ ਨੇ ਭਾਰਤੀ ਕ੍ਰਿਕਟ ਟੀਮ ਦੀ ਪੁਰਾਣੀ ਜਰਸੀ ਪਾਈ ਹੋਈ ਹੈ। ਇਕ ਫੋਟੋ 'ਚ ਫਿਲਮ ਕਰੂ ਮੈਂਬਰਸ ਉਸ ਨੂੰ ਸ਼ੂਟ ਵੀ ਕਰਦੇ ਦਿਖਾਈ ਦੇ ਰਹੇ ਹਨ। ਹਾਲਾਂਕਿ ਬਾਇਓਪਿਕ ਬਾਰੇ ਅਨੁਸ਼ਕਾ ਵਲੋਂ ਅਜੇ ਤਕ ਕੋਈ ਅਧਿਕਾਰਿਕ ਐਲਾਨ ਨਹੀਂ ਕੀਤਾ ਗਿਆ ਹੈ।

PunjabKesari
ਦੁਨੀਆ ਦੀ ਸਭ ਤੋਂ ਤੇਜ਼ ਮਹਿਲਾ ਗੇਂਦਬਾਜ਼ ਰਹੀ ਝੂਲਣ
ਝੂਲਣ ਮਿਤਾਲੀ ਰਾਜ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਰਹੀ ਹੈ। ਉਸ ਨੂੰ ਆਲਰਾਊਂਡਰ ਖਿਡਾਰੀ ਵਜੋਂ ਵੀ ਜਾਣਿਆ ਜਾਂਦਾ ਸੀ। 2007 'ਚ ਆਈ. ਸੀ. ਸੀ. ਵਲੋ ਝੂਲਣ ਨੂੰ 'ਵੂਮੈਂਸ ਪਲੇਅਰ ਆਫ ਦਿ ਈਅਰ' ਦਾ ਖਿਤਾਬ ਦਿੱਤਾ ਗਿਆ ਸੀ। 2011 'ਚ ਝੂਲਣ ਸਭ ਤੋਂ ਵਧੀਆ ਮਹਿਲਾ ਖਿਡਾਰੀ ਵਜੋਂ ਐੱਮ.ਏ. ਚਿਦੰਬਰਮ ਟਰਾਫੀ ਵੀ ਆਪਣੇ ਨਾਂ ਕਰ ਚੁੱਕੀ ਹੈ।


Gurdeep Singh

Content Editor

Related News