2 ਮਹੀਨੇ ਦੀ ਹੋਈ ਅਨੁਸ਼ਕਾ-ਵਿਰਾਟ ਦੀ ਧੀ ਵਾਮਿਕਾ, ਜੋੜੇ ਨੇ ਇਸ ਅੰਦਾਜ਼ ’ਚ ਮਨਾਇਆ ਜਸ਼ਨ

Friday, Mar 12, 2021 - 03:56 PM (IST)

2 ਮਹੀਨੇ ਦੀ ਹੋਈ ਅਨੁਸ਼ਕਾ-ਵਿਰਾਟ ਦੀ ਧੀ ਵਾਮਿਕਾ, ਜੋੜੇ ਨੇ ਇਸ ਅੰਦਾਜ਼ ’ਚ ਮਨਾਇਆ ਜਸ਼ਨ

ਮੁੰਬਈ: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਇਨੀਂ ਦਿਨੀਂ ਮਦਰਹੁੱਡ ਜ਼ਿੰਦਗੀ ਦਾ ਮਜ਼ਾ ਲੈ ਰਹੀ ਹੈ। ਅਨੁਸ਼ਕਾ 11 ਜਨਵਰੀ ਨੂੰ ਧੀ ਦੀ ਮਾਂ ਬਣੀ। ਅਦਾਕਾਰਾ ਨੇ ਆਪਣੀ ਧੀ ਦਾ ਨਾਂ ਵਾਮਿਕਾ ਰੱਖਿਆ ਹੈ। 11 ਮਾਰਚ ਨੂੰ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਲਾਡਲੀ ਪੂਰੇ 2 ਮਹੀਨੇ ਦੀ ਹੋ ਗਈ ਹੈ।

PunjabKesari

ਇਸ ਦੌਰਾਨ ਜੋੜੇ ਨੇ ਇਸ ਦਿਨ ਨੂੰ ਖ਼ਾਸ ਅੰਦਾਜ਼ ’ਚ ਸੈਲੀਬਿਰੇਟ ਕੀਤਾ।

PunjabKesari

ਇਸ ਦੀ ਇਕ ਝਲਕ ਅਨੁਸ਼ਕਾ ਨੇ ਸੋਸ਼ਲ ਮੀਡੀਆ ’ਤੇ ਵੀ ਸਾਂਝੀ ਕੀਤੀ। ਅਦਾਕਾਰਾ ਨੇ ਆਪਣੀ ਇੰਸਟਾ ਸਟੋਰੀ ’ਤੇ ਇਕ ਕੇਕ ਦੀ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ ’ਚ ਲਿਖਿਆ ਕਿ ‘ਸਾਨੂੰ ਦੋ ਮਹੀਨੇ ਪੂਰੇ ਕਰਨ ਦੀਆਂ ਸ਼ੁੱਭਕਾਮਨਾਵਾਂ’।

PunjabKesari
ਇਸ ਕੇਕ ਨੂੰ ਬਹੁਤ ਸੋਹਣਾ ਸਜਾਇਆ ਗਿਆ ਸੀ। ਇਸ ’ਤੇ ਇਕ ਇੰਦਰਧਨੁਸ਼ ਬਣਿਆ ਹੈ। ਉੱਧਰ ਵਿਰਾਟ ਨੇ ਇਸ ਖ਼ਾਸ ਦਿਨ ’ਤੇ ਇਕ ਤਸਵੀਰ ਸਾਂਝੀ ਕੀਤੀ। ਹਾਲਾਂਕਿ ਇਸ ਤਸਵੀਰ ’ਚ ਸਿਰਫ਼ ਅਨੁਸ਼ਕਾ ਅਤੇ ਵਿਰਾਟ ਹੀ ਨਜ਼ਰ ਆ ਰਹੇ ਹਨ। ਤਸਵੀਰ ’ਚ ਵਿਰਾਟ ਅਨੁਸ਼ਕਾ ਨੂੰ ਬਾਹਾਂ ’ਚ ਲੈ ਕੇ ਉਸ ਦਾ ਮੱਥਾ ਚੁੰਮ ਰਹੇ ਹਨ। ਇਸ ਦੌਰਾਨ ਦੋਵੇਂ ਕਾਫ਼ੀ ਖ਼ੁਸ਼ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲੇ ਮਹਿਲਾ ਦਿਵਸ ’ਤੇ ਵਿਰਾਟ ਨੇ ਅਨੁਸ਼ਕਾ ਅਤੇ ਵਾਮਿਕਾ ਦੀ ਬੇਹੱਦ ਹੀ ਪਿਆਰੀ ਤਸਵੀਰ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਸੀ। ਇਸ ਤਸਵੀਰ ’ਚ ਅਨੁਸ਼ਕਾ ਵਾਮਿਕਾ ਨੂੰ ਬਾਹਾਂ ’ਚ ਲੈ ਕੇ ਪਿਆਰ ਨਾਲ ਦੇਖ ਰਹੀ ਹੈ। 

PunjabKesari
ਦੱਸ ਦੇਈਏ ਕਿ ਵਾਮਿਕਾ ਜਨਮ ਤੋਂ ਬਾਅਦ ਹੀ ਕਾਫ਼ੀ ਚਰਚਾ ’ਚ ਹੈ। ਸੋਸ਼ਲ ਮੀਡੀਆ ’ਤੇ ਵਾਮਿਕਾ ਨਾਲ ਜੁੜੀਆਂ ਖ਼ਬਰਾਂ ਅੱਗ ਦੀ ਤਰ੍ਹਾਂ ਫੈਲ ਜਾਂਦੀਆਂ ਹਨ। ਪ੍ਰਸ਼ੰਸਕ ਵਾਮਿਕਾ ਦੀ ਪੂਰੀ ਝਲਕ ਦੇਖਣ ਲਈ ਕਾਫ਼ੀ ਬੇਤਾਬ ਹਨ। ਵਿਰਾਟ-ਅਨੁਸ਼ਕਾ ਦੇ ਪ੍ਰਸ਼ੰਸਕ ਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਵਾਮਿਕਾ ਨੂੰ ਕਈ ਤੋਹਫ਼ੇ ਭੇਜੇ ਹਨ ਅਤੇ ਬੇਹੱਦ ਪਿਆਰ ਲੁਟਾਇਆ ਹੈ। ਤੁਹਾਨੂੰ ਦੱਸ ਦੇਈਏ ਕਿ ‘ਵਾਮਿਕਾ’ ਜਨਮ ਲੈਂਦੇ ਹੀ ਦੇਸ਼ ਦੇ ਸਭ ਤੋਂ ਅਮੀਰ ਸਟਾਰ ਕਿਡਸ ਦੀ ਲਿਸਟ ’ਚ ਸ਼ਾਮਲ ਹੋ ਗਈ ਹੈ। ਰਿਪੋਰਟ ਮੁਤਾਬਕ ਵਾਮਿਕਾ 1250 ਕਰੋੜ ਦੀ ਸੰਪਤੀ ਦੀ ਮਾਲਕਣ ਬਣ ਗਈ ਹੈ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 


author

Aarti dhillon

Content Editor

Related News