ਧੀ ਵਾਮਿਕਾ ਨਾਲ ਮੈਚ ਦੇਖਣ ਅਹਿਮਦਾਬਾਦ ਪੁੱਜੀ ਅਨੁਸ਼ਕਾ ਸ਼ਰਮਾ, ਝਲਕ ਦੇਖਣ ਨੂੰ ਬੇਕਰਾਰ ਪ੍ਰਸ਼ੰਸਕ

2/25/2021 2:16:03 PM

ਨਵੀਂ ਦਿੱਲੀ : ਭਾਰਤ ਅਤੇ ਇੰਗਲੈਂਡ ਵਿਚਾਲੇ 4 ਮੈਚਾਂ ਦੀ ਸੀਰੀਜ਼ ਦਾ ਤੀਜਾ ਮੁਕਾਬਲਾ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ, ਜਿਸ ਦਾ ਨਾਮ ਹੁਣ ਬਦਲ ਕੇ ਨਰਿੰਦਰ ਮੋਦੀ ਸਟੇਡੀਅਮ ਰੱਖਿਆ ਗਿਆ ਹੈ, ਵਿਚ ਖੇਡਿਆ ਜਾ ਰਿਹਾ ਹੈ।  ਉਥੇ ਹੀ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਆਪਣੀ ਧੀ ਵਾਮਿਕਾ ਨਾਲ ਪਤੀ ਵਿਰਾਟ ਕੋਹਲੀ ਨੂੰ ਚੀਅਰ ਕਰਨ ਲਈ ਅਹਿਮਦਾਬਾਦ ਪਹੁੰਚ ਚੁੱਕੀ ਹੈ। ਅਜਿਹੇ ਵਿਚ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਇੱਥੋਂ ਜੋੜੇ ਦੀ ਧੀ ਦੀ ਝਲਕ ਦੇਖਣ ਨੂੰ ਮਿਲੇਗੀ। 

ਇਹ ਵੀ ਪੜ੍ਹੋ: ਸਟੇਡੀਅਮ ਦਾ ਨਾਂ ਨਰਿੰਦਰ ਮੋਦੀ ਰੱਖਣ ਦੀ ਆਲੋਚਨਾ, ਕਿਰੇਨ ਰਿਜੀਜੂ ਨੇ ਰਾਹੁਲ ਗਾਂਧੀ ਨੂੰ ਯਾਦ ਕਰਾਏ ‘ਸਰਦਾਰ ਪਟੇਲ’

 

 

ਦੱਸ ਦੇਈਏ ਕਿ ਅਜੇ ਤੱਕ ਵਿਰੁਸ਼ਕਾ ਨੇ ਆਪਣੀ ਧੀ ਦੀ ਸਪੱਸ਼ਟ ਤਸਵੀਰ ਸਾਂਝੀ ਨਹੀਂ ਕੀਤੀ ਹੈ। ਹਾਲਾਂਕਿ ਮੈਚ ਦੇ ਪਹਿਲੇ ਦਿਨ ਯਾਨੀ 24 ਫਰਵਰੀ ਨੂੰ ਅਨੁਸ਼ਕਾ ਸ਼ਰਮਾ ਸਟੇਡੀਅਮ ਵਿਚ ਨਜ਼ਰ ਨਹੀਂ ਆਈ ਸੀ।

ਇਹ ਵੀ ਪੜ੍ਹੋ: ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਨੇ ਕਰਾਇਆ ਵਿਆਹ!

ਜ਼ਿਕਰਯੋਗ ਹੈ ਕਿ ਅਨੁਸ਼ਕਾ ਨੇ 11 ਜਨਵਰੀ ਨੂੰ ਆਪਣੀ ਧੀ ਵਾਮਿਕਾ ਨੂੰ ਜਨਮ ਦਿੱਤਾ ਸੀ। ਵਿਰੁਸ਼ਕਾ ਨੇ ਆਪਣੀ ਧੀ ਦੀ ਨਿੱਜਤਾ ਬਣਾਈ ਰੱਖਣ ਲਈ ਪਾਪਾਰਾਜੀ ਨੂੰ ਅਪੀਲ ਵੀ ਕੀਤੀ ਸੀ। ਉਥੇ ਹੀ ਵਿਰੁਸ਼ਕਾ ਨੇ ਫਰਵਰੀ ਮਹੀਨੇ ਦੀ ਸ਼ੁਰੂਆਤ ਵਿਚ ਆਪਣੀ ਧੀ ਇਕ ਤਸਵੀਰ ਸਾਂਝੀ ਕੀਤੀ ਸੀ। ਇਸ ਤਸਵੀਰ ਵਿਚ ਅਨੁਸ਼ਕਾ ਅਤੇ ਵਿਰਾਟ ਆਪਣੀ ਧੀ ਨੂੰ ਪਿਆਰ ਕਰਦੇ ਹੋਏ ਦਿਖਾਈ ਦੇ ਰਹੇ ਸਨ ਪਰ ਇਸ ਤਸਵੀਰ ਵਿਚ ਵਾਮਿਕਾ ਦੇ ਚਿਹਰਾ ਦਿਖਾਈ ਨਹੀਂ ਦੇ ਰਿਹਾ ਸੀ।

ਇਹ ਵੀ ਪੜ੍ਹੋ: ਦਲਿਤਾਂ ’ਤੇ ਟਿੱਪਣੀ ਕਰਨ ਦੇ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਬਚਣ ਲਈ ਯੁਵਰਾਜ ਸਿੰਘ ਪੁੱਜੇ ਹਾਈਕੋਰਟ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  


cherry

Content Editor cherry