ਅਨੁਸ਼ਕਾ ਨੇ ਵਿਰਾਟ ਦੇ ਜਨਮਦਿਨ ਨੂੰ ਬਣਾਇਆ ਖਾਸ, ਦੇਖੋ ਵੀਡੀਓ

11/05/2020 8:12:29 PM

ਨਵੀਂ ਦਿੱਲੀ- ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼ਾਂ 'ਚੋਂ ਇਕ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਅੱਜ ਜਨਮਦਿਨ ਹੈ। ਵਿਰਾਟ ਅੱਜ ਆਪਣਾ 32ਵਾਂ ਜਨਮਦਿਨ ਮਨਾ ਰਹੇ ਹਨ। ਇਸ ਸਮੇਂ ਉਸਦੀ ਪਤਨੀ ਅਨੁਸ਼ਕਾ ਸ਼ਰਮਾ ਵੀ ਯੂ. ਏ. ਈ. 'ਚ ਹੀ ਵਿਰਾਟ ਕੋਹਲੀ ਦੇ ਨਾਲ ਮੌਜੂਦ ਹੈ। ਵਿਰਾਟ ਦੇ ਇਸ ਜਨਮਦਿਨ ਨੂੰ ਉਸਦੀ ਪਤਨੀ ਅਨੁਸ਼ਕਾ ਨੇ ਖਾਸ ਤਰੀਕੇ ਨਾਲ ਮਨਾਇਆ।


ਵਿਰਾਟ ਕੋਹਲੀ ਦੇ ਜਨਮਦਿਨ ਨੂੰ ਪਤਨੀ ਅਨੁਸ਼ਕਾ ਸ਼ਰਮਾ ਨੇ ਪੂਰੀ ਤਰ੍ਹਾ ਖਾਸ ਬਣਾਇਆ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ, ਜਿਸ 'ਚ ਅਨੁਸ਼ਕਾ ਵਿਰਾਟ ਦੇ ਜਨਮਦਿਨ ਦਾ ਜਸ਼ਨ ਮਨਾ ਰਹੀ ਹੈ। ਇਸ ਵੀਡੀਓ 'ਚ ਵਿਰਾਟ ਅਨੁਸ਼ਕਾ ਨੂੰ ਪਿਆਰ ਦੇ ਨਾਲ ਆਪਣਾ ਜਨਮਦਿਨ ਦਾ ਕੇਕ ਖਿਲਾਉਂਦੇ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

Parents soon #anushkasharma celebrates #viratkohli birthday ❤

A post shared by Viral Bhayani (@viralbhayani) on Nov 4, 2020 at 11:49pm PST


ਇਸ ਵੀਡੀਓ 'ਚ ਵਿਰਾਟ ਕੋਹਲੀ ਆਪਣੇ ਜਨਮਦਿਨ 'ਤੇ ਕੇਕ ਕੱਟ ਰਹੇ ਹਨ, ਜਿਸ 'ਚ ਆਰ. ਸੀ. ਬੀ. ਟੀਮ ਦੇ ਸਾਥੀ ਖਿਡਾਰੀ ਮੌਜੂਦ ਹਨ। ਵਿਰਾਟ ਕੇਕ ਕੱਟਦੇ ਸਮੇਂ ਮਸਤੀ ਕਰਦੇ ਹੋਏ ਦਿਖਾਈ ਦਿੱਤੇ। ਕੇਕ ਕੱਟਣ ਤੋਂ ਬਾਅਦ ਵਿਰਾਟ ਨੂੰ ਸਭ ਤੋਂ ਪਹਿਲਾਂ ਕੇਕ ਅਨੁਸ਼ਕਾ ਸ਼ਰਮਾ ਨੇ ਖਿਲਾਇਆ ਤੇ ਵਿਰਾਟ ਨੇ ਵੀ ਉਸ ਨੂੰ ਕੇਕ ਖਿਲਾਉਣ ਤੋਂ ਬਾਅਦ 'ਕਿੱਸ ਕਰਦੇ ਹੋਏ ਗਲੇ ਲਗਾਇਆ।' ਇਸ ਤੋਂ ਬਾਅਦ ਸਾਰੇ ਖਿਡਾਰੀਆਂ ਨੇ ਵਿਰਾਟ ਦੇ ਚਿਹਰੇ 'ਤੇ ਕੇਕ ਲਗਾਇਆ। 

PunjabKesari
ਵਿਰਾਟ ਕੋਹਲੀ ਆਪਣਾ 32ਵਾਂ ਜਨਮਦਿਨ ਮਨਾ ਰਹੇ ਹਨ ਤੇ ਕ੍ਰਿਕਟ ਦਿੱਗਜਾਂ ਤੇ ਫੈਂਸ ਨੇ ਵਧਾਈਆਂ ਦਿੱਤੀਆਂ ਹਨ। ਵਿਰਾਟ ਕੋਹਲੀ ਦੇ ਇਸ ਜਨਮਦਿਨ ਪਾਰਟੀ 'ਚ ਚਾਹਲ ਤੇ ਉਸਦੀ ਮੰਗੇਤਰ ਧਨਾਸ਼੍ਰੀ ਵੀ ਮੌਜੂਦ ਸੀ। 
ਵਿਰਾਟ ਕੋਹਲੀ ਨੂੰ ਸਚਿਨ ਤੇਂਦੁਲਕਰ ਤੋਂ ਲੈ ਕੇ ਇਨ੍ਹਾਂ ਦਿੱਗਜਾਂ ਨੇ ਜਨਮਦਿਨ ਦੀ ਵਧਾਈ ਦਿੱਤੀ ਹੈ। ਦੇਖੋ ਖਿਡਾਰੀਆਂ ਦੇ ਵਧਾਈ ਸੰਦੇਸ਼—

 


Gurdeep Singh

Content Editor

Related News